Connect with us

Governance

ਸ਼ਿਵ ਸੈਨਾ ਦੇ ਰਾਸ਼ਟਰੀ ਪ੍ਰਚਾਰਕ’ਤੇ ਹਮਲੇ ਦੇ ਮੱਦੇਨਜ਼ਰ ,ਆਈ.ਜੀ.ਜਸਕਰਨ ਸਿੰਘ ਨੇ ਪੁੱਛਿਆ ਪੀੜਤ ਦਾ ਹਾਲ- ਚਾਲ

Published

on

ਖੰਨਾ:9 ਮਾਰਚ:(ਗੁਰਜੀਤ ਸਿੰਘ): ਸ਼ਿਵ ਸੈਨਾ ਦੇ ਰਾਸ਼ਟਰੀ ਪ੍ਰਚਾਰਕ ਮਹੰਤ ਕਸ਼ਮੀਰ ਗਿਰੀ ਤੇ ਹੋਏ ਹਮਲੇ ਤੋਂ ਬਾਅਦ ਪੁਲਿਸ ਦੇ ਸੀਨੀਅਰ ਅਧਿਕਾਰਆਂ ਦਾ ਘਟਨਾਸਥਾਨ ਤੇ ਲਗਾਤਾਰ ਆਉਣਾ ਜਾਰੀ ਹੈ । ਲੁਧਿਆਣਾ ਰੇਂਜ ਦੇ ਆਈ.ਜੀ.ਜਸਕਰਨ ਸਿੰਘ ਨੇ ਵੀ ਮੌਕੇ ਤੇ ਪਹੁੰਚ ਕੇ ਪੀੜਤ ਦਾ ਹਾਲ ਚਾਲ ਪੁੱਛਿਆ।

ਉਹਨਾਂ ਕਿਹਾ ਕਿ ਮਹੰਤ ਕਸ਼ਮੀਰ ਗਿਰੀ ਤੇ ਦੋ ਨੌਜਵਾਨਾ ਨੇ ਰੇਕੀ ਕਰ ਕੇ ਉਹਨਾਂ ਤੇ ਹਮਲਾ ਕੀਤਾ ਨੌਜਵਾਨਾਂ ਨੇ ਮੰਦਰ ਤੇ ਆਸ-ਪਾਸ ਦੇ ਇਲਾਕੇ ਦੀ ਰੇਕੀ ਕਰਕੇ ਫਾਈਰਿੰਗ ਕੀਤੀ ਤੇ ਮਹੰਤ ਦੀ ਮੁਸ਼ਤੈਦੀ ਦੇ ਕਾਰਨ ਉਹਨਾਂ ਦੀ ਜਾਨ ਬੱਚ ਗਈ । ਪੁਲਿਸ ਵੱਲੋੰ ਸੀਸੀਟੀਵੀ ਕੈਮਰਾ ਖੰਗਾਲੇ ਜਾ ਰਹੇ ਹਨ ਤੇ ਜਲਦ ਹੀ ਦੋ ਮੋਟਰਸਾਇਕਲ ਸਵਾਰ ਆਰੋਪੀਆਂ ਨੂੰ ਕਾਬੂ ਕੀਤਾ ਜਾਵੇਗਾ।