Connect with us

Punjab

W.H.O. ਨੇ ਕੀਤਾ ਖੁਲਾਸਾ, ਸਿਹਤ ਲਈ ਸ਼ਰਾਬ ਪੀਣ ਦੀ ਸੁਰੱਖਿਅਤ ਹੱਦ ਕੋਈ ਵੀ ਨਹੀਂ ਹੁੰਦੀ

Published

on

W.H.O. ਨੇ ਸ਼ਰਾਬ ਨੂੰ ਲੈਕੇ ਇੱਕ ਵੱਡਾ ਖੁਲਾਸਾ ਕੀਤਾ ਹੈ। ਹੁਣ ਇੱਕ ਪੈੱਗ ਵੀ ਸ਼ਰੀਰ ਤੇ ਭਾਰੂ ਪੈ ਸਕਦਾ, ਸੰਸਥਾ ਦਾ ਕਹਿਣਾ ਹੈ ਕੀ ਸਿਹਤ ਲਈ ਸ਼ਰਾਬ ਪੀਣ ਦੀ ਸੁਰੱਖਿਅਤ ਹੱਦ ਕੋਈ ਵੀ ਨਹੀਂ ਹੁੰਦੀ। ਭਾਵੇਂ ਕੋਈ ਜ਼ਿਆਦਾ ਪੀਂਦਾ ਜਾਂ ਘੱਟ ਸਿਹਤ ਨੂੰ ਨੁਕਸਾਨ ਤਾਂ ਹੈ ਹੀ .WHO ਨੇ ਚੇਤਾਵਨੀ ਦਿੱਤੀ ਹੈ ਕਿ ਸ਼ਰਾਬ ਦੀ ਕੋਈ ਮਾਤਰਾ ਪੀਣ ਲਈ ਸੁਰੱਖਿਅਤ ਨਹੀਂ ਹੈ। ਤਕਰੀਬਾ 20 ਕਰੋੜ ਤੋਂ ਵੱਧ ਲੋਕਾਂ ਨੂੰ ਸ਼ਰਾਬ ਦੇ ਸੇਵਨ ਕਾਰਨ ਕੈਂਸਰ ਦਾ ਖਤਰਾ ਵੀ ਹੋ ਸਕਦਾ।

ਸੰਯੁਕਤ ਰਾਸ਼ਟਰ ਦੀ ਸਿਹਤ ਸੰਸਥਾ ਦਾ ਕਹਿਣਾ ਹੈ ਕਿ ਅਲਕੋਹਲ ਇੱਕ ਜ਼ਹਿਰੀਲਾ, ਮਨੋਵਿਗਿਆਨਕ, ਅਤੇ ਦੂਸਰਿਆਂ ਤੇ ਨਿਰਭਰਤਾ ਪੈਦਾ ਕਰਨ ਵਾਲਾ ਪਦਾਰਥ ਹੈ ਅਤੇ ਇੱਕ ਗਰੁੱਪ 1 ਕਾਰਸਿਨੋਜਨ ਹੈਟ ਕਾਰਨ ਕਰਕੇ ਸੱਤ ਕਿਸਮ ਦੇ ਕੈਂਸਰ ਨਾਲ ਜੁੜਿਆ ਹੋਇਆ ਹੈ, ਅਧਿਐਨ ਦੱਸਦਾ ਕਿ “ਸ਼ਰਾਬ ਦੀ ਖਪਤ ਵਿਸ਼ਵ ਪੱਧਰ ‘ਤੇ ਹਰ ਸਾਲ ਕੈਂਸਰ ਦੇ 7,40,000 ਨਵੇਂ ਕੇਸਾਂ ਨਾਲ ਜੁੜੀ ਹੋਈ ਹੈ। ਅੰਕੜਿਆਂ ਅਨੁਸਾਰ ਅਲਕੋਹਲ ਦੀ ਖਪਤ ਹਰ ਸਾਲ ਵਿਸ਼ਵ ਪੱਧਰ ‘ਤੇ 3 ਮਿਲੀਅਨ ਮੌਤਾਂ ਦੇ ਨਾਲ-ਨਾਲ ਲੱਖਾਂ ਲੋਕਾਂ ਦੀ ਅਪਾਹਜਤਾ ਅਤੇ ਮਾੜੀ ਸਿਹਤ ਲਈ ਯੋਗਦਾਨ ਪਾਉਂਦੀ ਹੈ। ਕੁਝ ਅਧਿਐਨਾਂ ਅਨੁਸਾਰ WHO ਨੇ ਮੰਨਿਆ ਹੈ ਕਿ ਹਲਕੀ ਅਲਕੋਹਲ ਦੀ ਮਾਤਰਾ ਵੀ ਨਾਲ ਵੀ ਪ੍ਰਭਾਵ ਪੈ ਸਕਦਾ ਤੇ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ, 20 ਕਰੋੜ ਤੋਂ ਵੱਧ ਲੋਕਾਂ ਨੂੰ ਸ਼ਰਾਬ ਪੀਣ ਕਾਰਨ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਵੀ ਹੋ ਸਕਦੀ ਹੈ

ਹਮੇਸ਼ਾ ਦੇਖਿਆ ਜਾਂਦਾ ਜਦ ਕੋਈ ਤਿਓਹਾਰ ਯਾ ਨਵਾਂ ਸਾਲ ਦਾ ਮੌਕਾ ਜਾਂ ਦੀਵਾਲੀ ਦਾ ਤਿਓਹਾਰ ਹੰਦਾ ਸ਼ਰਾਬ ਦੀ ਵਿਕਰੀ ਚ ਵਾਧਾ ਹੁੰਦਾ, ਇਕੱਲੇ ਭਾਰਤ ਦੀ ਗੱਲ ਨਹੀਂ ਬਾਕੀ ਦੇਸ਼ਾਂ ਚ ਵੀ ਪੀਣ ਵਾਲੇ ਕਸਰ ਨਹੀਂ ਛੱਡ ਦੇ। ਹੋਰ ਤਾਂ ਹੋਰ ਸ਼ਰਾਬ ਨਾਲ ਕਰਾਈਮ ਦੀ ਘਟਨਾਵਾਂ ਚ ਵੀ ਵਾਧਾ ਹੁੰਦਾ। ਸੋ ਮੁੱਕਦੀ ਗੱਲ ਇਹ ਹੈ ਕਿ ਜੇ ਸਿਹਤਮੰਦ ਜੀਵਨ ਜਿਉਣਾ ਹੈ ਤਾਂ ਪੀਣੀ ਛੱਡ ਦਿਓ।