Connect with us

News

Corona Update: ਚੰਡੀਗੜ੍ਹ ‘ ਚ ਆਏ 6 ਨਵੇਂ ਹੋਰ ਮਾਮਲੇ

Published

on

ਚੰਡੀਗੜ੍ਹ ‘ਚ ਕੋਰੋਨਾ ਵਾਇਰਸ ਨੇ ਤਬਾਹੀ ਮਚਾਈ ਹੋਈ ਹੈ। ਵੀਰਵਾਰ ਸ਼ਾਮ ਨੂੰ 6 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ ਕੀਤੀ ਗਈ, ਜਿਨ੍ਹਾਂ ‘ਚੋਂ 5 ਕੇਸ ਬਾਪੂਧਾਮ ਕਾਲੋਨੀ ਦੇ ਹਨ, ਜਦੋਂ ਕਿ ਇਕ ਕੇਸ ਸੈਕਟਰ-30 ਨਾਲ ਸਬੰਧਿਤ ਹੈ। ਪੀੜਤ ਮਰੀਜ਼ਾਂ ‘ਚ ਇਕ ਔਰਤ ਅਤੇ 5 ਪੁਰਸ਼ ਸ਼ਾਮਲ ਹਨ। ਇਸ ਤੋਂ ਪਹਿਲਾਂ ਵੀਰਵਾਰ ਸਵੇਰੇ 4 ਲੋਕਾਂ ‘ਚ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ ਸੀ। ਇਸ ਤਰ੍ਹਾਂ ਇਨ੍ਹਾਂ ਨਵੇਂ ਕੇਸਾਂ ਨਾਲ ਸ਼ਹਿਰ ‘ਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 134 ਹੋ ਗਈ ਹੈ।