Corona Virus
ਕੇਂਦਰੀ ਵਿੱਤ ਮੰਤਰੀ ਨੇ ਰਾਹਤ ਪੈਕੇਜ ਦੇ ਦੂਜੇ ਪੜਾਅ ਵਿੱਚ ਕੀਤੇ ਕਈ ਅਹਿਮ ਐਲਾਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੰਬੋਧਨ ਕਰਦੇ ਹੋਏ Lockdown 4 ਲਈ 20 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਸੀ। ਜਿਸ ਬਾਰੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਪਹਿਲੇ ਪੜਾਅ ਵਿੱਚ ਬੁੱਧਵਾਰ ਨੂੰ ਕਈ ਵੱਡੇ ਐਲਾਨ ਕੀਤੇ। ਇਸ ਦੌਰਾਨ, ਉਸ ਨੇ ਰੀਅਲ ਅਸਟੇਟ ਕੰਪਨੀਆਂ ਅਤੇ ਉਦਯੋਗਾਂ ਨੂੰ ਐਮਐਸਐਮਈ ਤੋਂ ਰਾਹਤ ਦਿੱਤੀ। ਵੀਰਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਇੱਕ ਵਾਰ ਫਿਰ ਮੀਡੀਆ ਸਾਹਮਣੇ ਮੁਖਾਤਿਬ ਹੋਈ ਅਤੇ ਦੂਜੇ ਪੜਾਅ ਵਿੱਚ ਕਈ ਐਲਾਨ ਕੀਤੇ।-
1) ਢਾਈ ਕਰੋੜ ਨਵੇਂ ਕਿਸਾਨਾਂ ਨੂੰ ਕਿਸਾਨ ਕਰੈਡਿਟ ਕਾਰਡ ਦਾ ਲਾਭ ਦਿੱਤਾ ਜਾ ਰਿਹਾ ਹੈ। ਮਛੇਰਿਆਂ ਅਤੇ ਪਸ਼ੂ ਪਾਲਕਾਂ ਨੂੰ ਵੀ ਲਾਭ ਹੋਵੇਗਾ।
2) ਕਿਸਾਨਾਂ ਲਈ 30,000 ਕਰੋੜ ਰੁਪਏ ਦਾ ਵਾਧੂ ਐਮਰਜੈਂਸੀ ਵਰਕਿੰਗ ਕੈਪੀਟਲ ਫੰਡ ਨਾਬਾਰਡ ਨੂੰ ਦਿੱਤਾ ਜਾਵੇਗਾ। ਇਹ ਨਾਬਾਰਡ ਦੁਆਰਾ ਪ੍ਰਾਪਤ ਕੀਤੇ ਗਏ 90,000 ਕਰੋੜ ਰੁਪਏ ਦੇ ਪਹਿਲੇ ਫੰਡ ਤੋਂ ਇਲਾਵਾ ਹੋਵੇਗਾ ਅਤੇ ਤੁਰੰਤ ਜਾਰੀ ਕੀਤਾ ਜਾਵੇਗਾ।
3) 6 ਤੋਂ 18 ਲੱਖ ਸਾਲਾਨਾ ਕਮਾਉਣ ਵਾਲੇ ਮੱਧ ਆਮਦਨ ਵਾਲੇ ਗਰੁੱਪਾਂ ਨੂੰ ਮਿਲਣ ਵਾਲੇ ਹਾਊਸਿੰਗ ਲੋਨ ‘ਤੇ ਕ੍ਰੈਡਿਟ ਲਿੰਕਡ ਸਬਸਿਡੀ ਸਕੀਮ ਦੀ ਅੰਤਿਮ ਮਿਤੀ ਮਾਰਚ 2021 ਤੱਕ ਵਧਾ ਦਿੱਤੀ ਗਈ ਹੈ। ਇਹ ਮਈ 2017 ਵਿੱਚ ਸ਼ੁਰੂ ਹੋਇਆ ਸੀ। ਸਰਕਾਰ ਦੇ ਇਸ ਫੈਸਲੇ ਨਾਲ ਢਾਈ ਲੱਖ ਪਰਿਵਾਰਾਂ ਨੂੰ ਰਾਹਤ ਮਿਲੇਗੀ।
4) 50 ਲੱਖ ਰੇਹੜੀ- ਪਟੜੀ ਵਾਲੇ ਕਾਰੋਬਾਰੀਆਂ ਲਈ 10,000 ਰੁਪਏ ਦਾ ਵਿਸ਼ੇਸ਼ ਲੋਨ ਦਿੱਤਾ ਜਾਵੇਗਾ।ਇਸ ਲਈ ਸਰਕਾਰ 5,000 ਕਰੋੜ ਰੁਪਏ ਖਰਚ ਕਰੇਗੀ।
5) ਸਰਕਾਰ ਨੇ ਮੁਦਰਾ ਸਕੀਮ ਤਹਿਤ 50,000 ਰੁਪਏ ਜਾਂ ਇਸ ਤੋਂ ਘੱਟ ਕਰੰਸੀ ਦੇ ਲੋਨ ਦੀ ਅਦਾਇਗੀ ‘ਤੇ ਤਿੰਨ ਮਹੀਨੇ ਦੀ ਛੋਟ ਦਿੱਤੀ ਗਈ ਹੈ। ਇਸ ਤੋਂ ਬਾਅਦ ਅਗਲੇ 12 ਮਹੀਨਿਆਂ ਲਈ 2 ਫ਼ੀਸਦੀ ਸਬਵੈਸ਼ਨ (ਅਰਥਾਤ ਵਿਆਜ਼ ਛੂਟ) ਦਾ ਲਾਭ ਦਿੱਤਾ ਜਾਵੇਗਾ। ਕਰੀਬ 3 ਕਰੋੜ ਲੋਕਾਂ ਨੂੰ ਕੁੱਲ 1500 ਕਰੋੜ ਰੁਪਏ ਦਾ ਲਾਭ ਹੋਵੇਗਾ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਦੂਜੇ ਪੜਾਅ ਨੂੰ ਸੜਕਾਂ ਦੇ ਕਾਬਿਰੋਬਾਰਾਂ, ਛੋਟੇ ਕਿਸਾਨਾਂ, ਪ੍ਰਵਾਸੀ ਕਾਮਿਆਂ ਨਾਲ ਜੋੜਿਆ ਜਾਵੇਗਾ। ਇਸ ਦੇ ਲਈ 9 ਵੱਡੇ ਐਲਾਨ ਹੋਣਗੇ।