Corona Virus
ਸੂਬੇ ਵਿੱਚ ਮੁਫ਼ਤ ਬਿਲਜੀ ਕਿਸੇ ਕੀਮਤ ਵਿੱਚ ਬੰਦ ਨਹੀਂ ਹੋਵੇਗੀ – ਮੁੱਖਮੰਤਰੀ
ਚੰਡੀਗੜ੍ਹ, 29 ਮਈ : ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਹ ਐਲਾਨ ਕੀਤਾ ਕਿ ਸੂਬਾ ਸਰਕਾਰ ਵੱਲੋਂ ਕਿਸਾਨਾਂ ਨੂੰ ਜੋ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ ਉਹ ਕਿਸੇ ਕੀਮਰ ਵਿੱਚ ਬੰਦ ਨਹੀਂ ਕੀਤੀ ਜਾਵੇਗੀ।
ਦਸ ਦਈਏ ਕਿ ਮੁਖਮੰਤਰੀ ਨੇ ਇਹ ਵੀ ਕਿਹਾ ਕਿ ‘ਮੈਂ ਕਿਸਾਨਾਂ ਦੀ ਆਰਥਿਕ ਸਤਿਥੀ ਨੂੰ ਸਮਝਦਾ ਹਾਂ’ ਕਿ ਕੋਰੋਨਾ ਮਹਾਂਮਾਰੀ ਕਾਰਨ ਕਿਸਾਨਾਂ ਨੂੰ ਬੜੀ ਔਖ ਦਾ ਸਾਹਮਣਾ ਕਰਨਾ ਪਿਆ ਹੈ। ਇਸਦੇ ਨਾਲ ਹੀ ਉਹਨਾਂ ਨੇ ਕਿਸਾਨਾਂ ਦੀ ਦਿਲੋਂ ਸ਼ਲਾਘਾ ਵੀ ਕੀਤੀ ‘ਤੇ ਕਿਹਾ ਕਿ ਕਿਸਾਨ ਅਣਥੱਕ ਮਿਹਨਤ ਨਾਲ ਦੇਸ਼ ਦਾ ਢਿੱਡ ਭਰਨ ਲਈ ਅਨਾਜ ਉਗਾਉਂਦੇ ਹਨ ਜੋ ਕਿ ਇਕ ਬਹੁਤ ਵੱਡਾ ਪੁੰਨ ਦਾ ਕੰਮ ਹੈ।