Corona Virus
ਭਾਜਪਾ ਸਰਕਾਰ, ਇੱਕ ਸਾਲ ਪੂਰਾ ਹੋਣ ‘ਤੇ PM ਮੋਦੀ ਨੇ ਭਾਰਤ ਵਾਸੀਆਂ ਨੂੰ ਲਿਖੀ ਚਿੱਠੀ
ਚੰਡੀਗੜ੍ਹ, 30 ਮਈ : PM ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਸਰਕਾਰ ਨੇ 29 ਮਈ ਨੂੰ ਆਪਣਾ ਇਕ ਸਾਲ ਪੂਰਾ ਕਰ ਲਿਆ ਹੈ, ਇਸ ਮੌਕੇ ਪ੍ਰਧਾਨ ਮੰਤਰੀ ਨੇ ਇਕ ਅਲੱਗ ਤਰੀਕੇ ਨਾਲ ਲੋਕਾਂ ਦਾ ਧੰਨਵਾਦ ਕੀਤਾ। ਪੀ ਐਮ ਮੋਦੀ ਨੇ ਇੱਕ ਚਿੱਠੀ ਰਾਹੀਂ ਲੋਕਾਂ ਨਾਲ ਕੁਝ ਗੱਲਾਂ ਕੀਤੀਆਂ।
ਉਹਨਾਂ ਨੇ ਸਬਤੋ ਪਹਿਲਾ ਕੋਰੋਨਾ ਮਹਾਂਮਾਰੀ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਮਹਾਮਾਰੀ ਕਰਨ ਦੇਸ਼ ਵਿੱਚ ਹਾਲਾਤ ਪਹਿਲਾ ਵਰਗੇ ਨਹੀਂ ਹਨ, ਜਿਸ ਕਰਕੇ ਉਹਨਾਂ ਨੂੰ ਚਿੱਠੀ ਰਾਹੀਂ ਲੋਕਾਂ ਨੂੰ ਸੁਨੇਹਾ ਦੇਣਾ ਪਿਆ।
- ਉਹਨਾਂ ਨੇ ਕਿਹਾ ਕਿ ਭਾਜਪਾ ਸਰਕਾਰ ਹਰ ਪਹਿਲੂ ‘ਤੇ ਸਖ਼ਤ ਫੈਸਲੇ ਲੈਂਦੀ ਆਈ ਹੈ ਅਤੇ ਅੱਗੇ ਵੀ ਲੈਂਦੀ ਆਵੇਗੀ, ਨਾਲ ਹੀ ਉਹਨਾਂ ਕਿਹਾ ਕਿ ਮਹਾਂਮਾਰੀ ਕਾਰਨ ਦੇਸ਼ ਵਿੱਚ ਜੋ ਅੱਜ ਪੈਦਾ ਹੋਏ ਹਨ ਉਹਨਾਂ ਦਾ ਵੀ ਡੱਟ ਕੇ ਸਾਹਮਣੇ ਕਰੇਗੀ।
- ਸਾਲ 2014 ਵਿੱਚ ਲੋਕਾਂ ਨੇ ਵਿਸ਼ਵਾਸ ਕਰਕੇ ਭਾਜਪਾ ਸਰਕਾਰ ਨੂੰ ਵੋਟ ਪਾਈ ਸੀ। ਜਿਸ ਕਾਰਨ ਸਰਕਾਰ ਨੇ ਲੋਕਾਂ ਨੂੰ ਭ੍ਰਿਸ਼ਟਾਚਾਰ ਦੀ ਦਲਦਲ ਤੋਂ ਬਾਹਰ ਦਾ ਰਸਤਾ ਵਿਖਾਇਆ ਹੈ ਅਤੇ ਗਰੀਬਾਂ ਦਾ ਜੀਵਨ ਵੀ ਸੌਖਾ ਬਣਾਉਣ ਦੀ ਪੂਰੀ ਕੌਸ਼ਿਸ਼ ਕੀਤੀ ਗਈ ਹੈ।
- ਸਰਕਾਰ ਨੇ ਆਪਣੀ ਕਾਰਜਕਾਲ ਦੌਰਾਨ ਦੇਸ਼ ਦੀ ਅਨੇਕਾਂ ਲੋੜਾਂ ਦੀ ਪੂਰਤੀ ਵੀ ਕੀਤੀ ਹੈ, ਜਿਵੇ ਕਿ ਗਰੀਬਾਂ ਦੇ ਬੈਂਕ ਖਾਤੇ, ਮੁਫ਼ਤ ਗੈਸ ਕਨੈਕਸ਼ਨ, ਮੁਫ਼ਤ ਬਿਜਲੀ ਕਨੈਕਸ਼ਨ, ਸ਼ੌਚਾਲਿਆ, ਘਰ, ਸਰਜੀਕਲ ਸਟ੍ਰਾਈਕ, ਏਅਰ ਸਟ੍ਰਾਈਕ ਹੋਈ, ਵਨ ਰੈਂਕ ਵਨ ਪੈਨਸ਼ਨ, ਵਨ ਨੈਸ਼ਨ ਵਨ ਟੈਕਸ- ਜੀਐੱਸਟੀ, ਕਿਸਾਨਾਂ ਦੀ ਐੱਮਐੱਸਪੀ ਦੀਆਂ ਮੰਗਾਂ ਨੂੰ ਪੂਰਾ ਕਰਨ ਦਾ ਕੰਮ ਕੀਤਾ।
- ਉਹਨਾਂ ਕਿਹਾ ਕਿ ਗੱਲ ਭਾਵੇ ਆਰਟੀਕਲ 370 ਦੀ ਹੋਵੇ, ਸਦੀਆਂ ਤੋਂ ਚਲੇ ਆ ਰਹੇ ਰਾਮ- ਮੰਦਿਰ ਨਿਰਮਾਣ ਦੀ, ਸਮਾਜ ਵਿੱਚ ਰੁਕਾਵਟ ਬਣਿਆ ਟ੍ਰਿਪਲ ਤਲਾਕ ਹੋਵੇ, ਇਹ ਸਾਰੀ ਉਪਲਬਧੀਆਂ ਲੋਕਾਂ ਦੇ ਕਾਰਨ ਹੀ ਸਫਲ ਹੋ ਪਾਇਆ ਹਨ।
- ਜਿੱਥੇ ਸੈਨਾਵਾਂ ਵਿੱਚ ਰਲੇਵੇਂ ਨੂੰ ਵਧਾਇਆ ਹੈ, ਉੱਥੇ ਹੀ ਮਿਸ਼ਨ ਗਗਨਯਾਨ ਲਈ ਵੀ ਭਾਰਤ ਨੇ ਆਪਣੀ ਤਿਆਰੀਆਂ ਤੇਜ਼ ਕਰ ਦਿੱਤੀ ਹੈ।