Connect with us

Punjab

ਰਜ਼ੀਆ ਸੁਲਤਾਨਾ ਨੇ 170 ਉਮੀਦਵਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ

Published

on

ਚੰਡੀਗੜ : ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਮਿ੍ਰਤਕ ਕਰਮਚਾਰੀਆਂ ਦੇ 170 ਪਰਿਵਾਰਕ ਮੈਂਬਰਾਂ ਨੂੰ ਤਰਸ ਦੇ ਅਧਾਰ ‘ਤੇ ਨੌਕਰੀ ਦੇ ਨਿਯੁਕਤੀ ਪੱਤਰ ਸੌਂਪੇ ਹਨ। ਅੱਜ ਪੰਜਾਬ ਭਵਨ ਵਿਚ ਕਰਵਾਏ ਸਮਾਗਮ ਦੌਰਾਨ ਇਨਾਂ ਉਮੀਦਵਾਰਾਂ ਨੂੰ ਗਰੁੱਪ ਸੀ ਅਤੇ ਗਰੁੱਪ ਡੀ ਵਿਚ ਨੌਕਰੀ ਦਿੱਤੀ ਗਈ ਹੈ।

ਨਵ ਨਿਯੁਕਤ ਉਮੀਦਵਾਰਾਂ ਨੂੰ ਸੰਬੋਧਨ ਕਰਦਿਆਂ ਰਜ਼ੀਆ ਸੁਲਤਾਨਾ ਨੇ ਜਿੱਥੇ ਸਭਨਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਉੱਥੇ ਹੀ ਤਨ-ਮਨ ਨਾਲ ਸੇਵਾ ਕਰਨ ਲਈ ਪ੍ਰੇਰਿਤ ਵੀ ਕੀਤਾ। ਉਨਾਂ ਕਿਹਾ ਕਿ ਸਾਰੇ ਉਮੀਦਵਾਰ ਹਲੀਮੀ ਅਤੇ ਇਮਾਨਦਾਰੀ ਨਾਲ ਆਪਣੀ ਡਿਊਟੀ ਅਦਾ ਕਰਨ ਤਾਂ ਜੋ ਲੋਕਾਂ ਨੂੰ ਸਰਕਾਰੀ ਸੇਵਾਵਾਂ ਪ੍ਰਾਪਤ ਕਰਨ ਵਿਚ ਕੋਈ ਖੱਜਲ-ਖੁਆਰੀ ਤੇ ਸਮੱਸਿਆ ਨਾ ਆਵੇ।

ਕਾਬਿਲੇਗੌਰ ਹੈ ਕਿ ਕੁੱਲ ਉਮੀਦਵਾਰਾਂ ‘ਚੋਂ 15 ਜਣਿਆਂ ਨੂੰ ਟਰਾਂਸਪੋਰਟ ਵਿਭਾਗ ਵਿਚ ਕਲਰਕ (ਗੁਰੱਪ ਸੀ), 8 ਨੂੰ ਵਰਕਸ਼ਾਪ ਸਟਾਫ (ਗੁਰੱਪ ਸੀ) ਅਤੇ 84 ਉਮੀਦਵਾਰਾਂ ਨੂੰ ਗਰੁੱਪ ਡੀ ਦੇ ਨਿਯੁਕਤੀ ਪੱਤਰ ਦਿੱਤੇ ਗਏ ਹਨ। ਬਾਕੀ ਉਮੀਦਵਾਰਾਂ ‘ਚੋਂ 7 ਨੂੰ ਕੋਆਪਰੇਟਿਵ ਸੋਸਾਇਟੀ ਪੰਜਾਬ ‘ਚ ਗਰੁੱਪ ਸੀ ਅਤੇ 35 ਨੂੰ ਗਰੁੱਪ ਡੀ ਵਿਚ ਨਿਯੁਕਤ ਕੀਤਾ ਗਿਆ ਹੈ। ਇਸੇ ਤਰਾਂ 21 ਉਮੀਦਵਾਰਾਂ ਨੂੰ ਰਜਿਸਟਰਾਰ ਕੋਆਪਰੇਟਿਵ ਸੋਸਾਇਟੀ ਵਿਚ ਗਰੁੱਪ ਡੀ ਦੇ ਨਿਯੁਕਤੀ ਪੱਤਰ ਸੌਂਪੇ ਗਏ ਹਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਕੇ. ਸਿਵਾ ਪ੍ਰਸਾਦ ਅਤੇ ਡਾਇਰੈਕਟਰ ਸਟੇਟ ਟਰਾਂਸਪੋਰਟ ਭੁਪਿੰਦਰ ਸਿੰਘ ਵੀ ਹਾਜ਼ਰ ਸਨ।

Continue Reading