Connect with us

Uncategorized

BREAKING NEWS:ਸਲਮਾਨ ਨੂੰ ਮੁੜ ਮਿਲੀ ਧਮਕੀ; ਫੋਨ ਕਰਨ ਵਾਲੇ ਨੇ ਦੱਸਿਆ ਆਪਣਾ ਨਾਂ,ਜਾਣੋ ਵੇਰਵਾ

Published

on

ਸਲਮਾਨ ਖਾਨ ਨੂੰ ਇੱਕ ਵਾਰ ਫਿਰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਸੋਮਵਾਰ ਨੂੰ ਮੁੰਬਈ ਪੁਲਸ ਨੂੰ ਕਾਲ ਕਰਨ ‘ਤੇ ਇਕ ਵਿਅਕਤੀ ਨੇ ਇਹ ਧਮਕੀ ਦਿੱਤੀ। ਪੁਲਸ ਨੇ ਦੱਸਿਆ ਕਿ ਦੋਸ਼ੀ ਨੇ ਆਪਣਾ ਨਾਂ ਰੌਕੀ ਭਾਈ ਦੱਸਿਆ ਹੈ। ਫੋਨ ਕਰਨ ਵਾਲੇ ਨੇ ਕਿਹਾ ਕਿ ਉਹ ਰਾਜਸਥਾਨ ਦੇ ਜੋਧਪੁਰ ਦਾ ਰਹਿਣ ਵਾਲਾ ਹੈ ਅਤੇ 30 ਅਪ੍ਰੈਲ ਨੂੰ ਸਲਮਾਨ ਨੂੰ ਮਾਰ ਦੇਵੇਗਾ।

ਇਸ ਤੋਂ ਪਹਿਲਾਂ ਵੀ ਸਲਮਾਨ ਨੂੰ ਧਮਕੀਆਂ ਮਿਲ ਚੁੱਕੀਆਂ ਹਨ। ਇਸ ਮਾਮਲੇ ‘ਚ ਜੋਧਪੁਰ ਦੇ ਰਹਿਣ ਵਾਲੇ ਧਾਕੜਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੇ ਸਲਮਾਨ ਦੇ ਅਧਿਕਾਰਤ ਮੇਲ ‘ਤੇ 3 ਈ-ਮੇਲ ਭੇਜੇ ਸਨ। ਇਸ ‘ਚ ਲਿਖਿਆ ਸੀ ਕਿ ਸਲਮਾਨ ਖਾਨ ਤੁਹਾਡਾ ਅਗਲਾ ਨੰਬਰ ਹੈ, ਜੋਧਪੁਰ ਆਉਂਦੇ ਹੀ ਤੁਹਾਨੂੰ ਸਿੱਧੂ ਮੂਸੇਵਾਲਾ ਵਾਂਗ ਮਾਰ ਦਿੱਤਾ ਜਾਵੇਗਾ। ਅਗਲਾ ਨੰਬਰ ਤੁਹਾਡਾ ਹੈ।

Continue Reading

©2024 World Punjabi TV