Connect with us

News

ਅਮਰੀਕਾ ਵਿੱਚ ਯਾਤਰੀ ਜਹਾਜ਼ ਅਤੇ ਹੈਲੀਕਾਪਟਰ ਦੀ ਟੱਕਰ

Published

on

ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਦੇ ਰੀਗਨ ਨੈਸ਼ਨਲ ਏਅਰਪੋਰਟ ਨੇੜੇ ਇੱਕ ਅਮਰੀਕਨ ਏਅਰਲਾਈਨਜ਼ ਦਾ ਜਹਾਜ਼ ਅਮਰੀਕੀ ਫੌਜ ਦੇ ਹੈਲੀਕਾਪਟਰ ਨਾਲ ਟਕਰਾ ਗਿਆ। ਹਾਦਸੇ ਤੋਂ ਬਾਅਦ, ਯਾਤਰੀ ਜਹਾਜ਼ ਅਤੇ ਹੈਲੀਕਾਪਟਰ ਦੋਵੇਂ ਪੋਟੋਮੈਕ ਨਦੀ ਵਿੱਚ ਡਿੱਗ ਗਏ। ਨਦੀ ਵਿੱਚੋਂ ਦੋ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਖੋਜ ਅਤੇ ਬਚਾਅ ਕਾਰਜ ਜਾਰੀ ਹਨ। ਹਾਦਸੇ ਤੋਂ ਬਾਅਦ ਰੀਗਨ ਨੈਸ਼ਨਲ ਏਅਰਪੋਰਟ ‘ਤੇ ਸਾਰੀਆਂ ਉਡਾਣਾਂ ਨੂੰ ਅਸਥਾਈ ਤੌਰ ‘ਤੇ ਰੋਕ ਦਿੱਤਾ ਗਿਆ ਹੈ।

ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿੱਚ ਇੱਕ ਯਾਤਰੀ ਜਹਾਜ਼ ਅਤੇ ਇੱਕ ਹੈਲੀਕਾਪਟਰ ਦੀ ਟੱਕਰ ਹੋ ਗਈ ਹੈ। ਹਾਦਸੇ ਤੋਂ ਬਾਅਦ ਯਾਤਰੀ ਜਹਾਜ਼ ਪੋਟੋਮੈਕ ਨਦੀ ਵਿੱਚ ਡਿੱਗ ਗਿਆ ਹੈ। ਜਹਾਜ਼ ਵਿੱਚ 64 ਲੋਕ ਸਵਾਰ ਸਨ, ਜਿਨ੍ਹਾਂ ਵਿੱਚ 60 ਯਾਤਰੀ ਅਤੇ 4 ਚਾਲਕ ਦਲ ਦੇ ਮੈਂਬਰ ਸ਼ਾਮਲ ਸਨ।”

ਵਾਸ਼ਿੰਗਟਨ ਫਾਇਰ ਡਿਪਾਰਟਮੈਂਟ ਦੇ ਅਨੁਸਾਰ, ਇਹ ਘਟਨਾ ਰਾਤ 10:00 ਵਜੇ ਰੋਨਾਲਡ ਰੀਗਨ ਹਵਾਈ ਅੱਡੇ ਦੇ ਨੇੜੇ ਵਾਪਰੀ।

ਇਹ ਹਾਦਸਾ ਇੱਕ ਅਮਰੀਕਨ ਏਅਰਲਾਈਨਜ਼ CRJ700 ਬੰਬਾਰਡੀਅਰ ਜੈੱਟ ਅਤੇ ਇੱਕ ਅਮਰੀਕੀ ਫ਼ੌਜ ਦੇ ਸਿਕੋਰਸਕੀ (H-60) ਹੈਲੀਕਾਪਟਰ ਵਿਚਕਾਰ ਹੋਇਆ। ਫੌਜ ਦੇ ਅਧਿਕਾਰੀਆਂ ਅਨੁਸਾਰ ਹੈਲੀਕਾਪਟਰ ਵਿੱਚ ਤਿੰਨ ਲੋਕ ਵੀ ਸਵਾਰ ਸਨ।

ਏਅਰਲਾਈਨ ਕੰਪਨੀ ਨੇ ਰਾਤ 9 ਵਜੇ ਤੋਂ ਬਾਅਦ ਹਾਦਸੇ ਦੀ ਪੁਸ਼ਟੀ ਕੀਤੀ। ਇਹ ਜੈੱਟ ਕੈਨਸਸ ਰਾਜ ਤੋਂ ਰਾਜਧਾਨੀ ਵਾਸ਼ਿੰਗਟਨ ਆ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਰੀਗਨ ਨੈਸ਼ਨਲ ਏਅਰਪੋਰਟ (ਡੀਸੀਏ) ਨੇੜੇ ਸਥਾਨਕ ਸਮੇਂ ਅਨੁਸਾਰ ਰਾਤ 8:50 ਵਜੇ ਤੋਂ ਬਾਅਦ ਜਹਾਜ਼ ਹਾਦਸੇ ਬਾਰੇ ਕਈ ਕਾਲਾਂ ਪ੍ਰਾਪਤ ਹੋਈਆਂ।