News
ਆਪਣੇ ਘਰ ਨੂੰ ਪਰਤ ਰਹੇ ਕਈ ਮਜਦੂਰਾਂ ਦੀ ਭਿਆਨਕ ਟਰੱਕ ਹਾਦਸੇ ‘ ਚ ਮੌਤ

ਕੋਰੋਨਾ ਕਾਰਨ ਦੇਸ਼ ਭਰ ਵਿੱਚ ਲਾਕ ਡਾਊਨ ਲਗਿਆ ਹੋਇਆ ਹੈ ਜਿਦੇ ਕਰਕੇ ਮਜ਼ਦੂਰਾਂ ਦੀ ਨੌਕਰੀ ਜਾ ਚੁੱਕੀ ਹੈ ਤੇ ਓਹਨਾ ਕੋਲ ਹੁਣ ਆਪਣੇ ਪਿੰਡ ਪਰਤਨ ਤੋਂ ਇਲਾਵਾ ਕੋਈ ਰਸਤਾ ਨਹੀਂ ਦਿੱਸਿਆ ਜਿਦੇ ਕਰਕੇ ਕਿਸੇ ਵੀ ਤਰ੍ਹਾਂ ਘਰ ਪਹੁੰਚਣ ਦੀ ਉਮੀਦ ‘ਚ ਨਿਕਲੇ ਮਜ਼ਦੂਰਾਂ ਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਦੀ ਸਵੇਰੇ ਹੋਵੇਗੀ ਹੀ ਨਹੀਂ। ਉਹ ਟਰੱਕ ਵਿਚ ਚੂਨੇ ਦੀਆਂ ਬੋਰੀਆਂ ਵਿਚਾਲੇ ਲੇਟ ਕੇ ਆਪਣੇ ਘਰਾਂ ਨੂੰ ਪਰਤ ਰਹੇ ਸਨ। ਲਾਕਡਾਊਨ ਦਰਮਿਆਨ ਸ਼ਨੀਵਾਰ ਤੜਕਸਾਰ ਵਾਪਰੇ ਦਰਦਨਾਕ ਹਾਦਸੇ ਵਿਚ ਚੂਨੇ ਦੀ ਇਨ੍ਹਾਂ ਬੋਰੀਆਂ ਹੇਠਾਂ ਦੱਬ ਕੇ ਮਜ਼ਦੂਰਾਂ ਨੇ ਦਮ ਤੋੜ ਦਿੱਤਾ। ਦਰਅਸਲ ਉੱਤਰ ਪ੍ਰਦੇਸ਼ ਦੇ ਔਰੈਯਾ ਜ਼ਿਲੇ ਵਿਚ ਇਕ ਟਰੱਕ ਦੀ ਦੂਜੇ ਟਰੱਕ ਨਾਲ ਟੱਕਰ ਹੋ ਗਈ।

ਇਸ ਭਿਆਨਕ ਸੜਕ ਹਾਦਸੇ ਵਿਚ 24 ਮਜ਼ਦੂਰ ਮੌਤ ਦੀ ਨੀਂਦ ਸੌਂ ਗਏ। ਹਾਦਸੇ ਵਿਚ 22 ਦੇ ਕਰੀਬ ਮਜ਼ਦੂਰ ਜ਼ਖਮੀ ਵੀ ਹੋਏ ਹਨ, ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ