India
‘ਇੰਡੀਆਜ਼ ਗੌਟ ਲੇਟੈਂਟ’ ਦੇ ਸਾਰੇ ਐਪੀਸੋਡ ਹੋਣਗੇ ਡਿਲੀਟ ?
![](https://worldpunjabi.tv/wp-content/uploads/2025/02/MV5BN2YzMjhlNTAtYzRjZC00NDEzLWJkYjctN2NkYmQ5MjhlOWM4XkEyXkFqcGc@._V1_.jpg)
‘ਇੰਡੀਆ ਗੌਟ ਲੇਟੈਂਟ’ ਵਿਵਾਦ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। ਮਹਾਰਾਸ਼ਟਰ ਸਾਈਬਰ ਪੁਲਿਸ ਨੇ ਇਸ ਮਾਮਲੇ ਸਬੰਧੀ ਐਫ਼ਆਈਆਰ ਦਰਜ ਕਰ ਲਈ ਹੈ। ਇਹ ਮਾਮਲਾ ਸਮੈ ਰੈਨਾ ਸਮੇਤ 30 ਲੋਕਾਂ ਖ਼ਿਲਾਫ਼ FIR ਦਰਜ ਕੀਤੀ ਗਈ ਹੈ। ਸੂਤਰਾਂ ਨੇ ਦੱਸਿਆ ਹੈ ਕਿ ਇਸ ਸ਼ੋਅ ਦੇ ਪ੍ਰਕਾਸ਼ਿਤ ਹਿੱਸੇ ਨੂੰ ਦੇਖਣ ਤੋਂ ਬਾਅਦ ਪੁਲਿਸ ਨੇ ਐਫ.ਆਈ.ਆਰ.ਦਰਜ ਕੀਤੀ ਹੈ।
‘ਇੰਡੀਆ ਗੌਟ ਲੇਟੈਂਟ’ ਵਿਵਾਦ ‘ਚ 30 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਵਿਰੁੱਧ ਆਈਟੀ ਦੀ ਧਾਰਾ 67 ਅਤੇ ਸਬੰਧਤ ਬੀਐਨਐਸ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪਹਿਲੇ ਐਪੀਸੋਡ ਤੋਂ ਲੈ ਕੇ ਐਪੀਸੋਡ 6 ਤੱਕ ਸ਼ੋਅ ‘ਚ ਸ਼ਾਮਲ ਸਾਰੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।ਐਫ਼ਆਈਆਰ ਵਿੱਚ ਨਾਮਜ਼ਦ ਸਾਰੇ ਵਿਅਕਤੀਆਂ ਨੂੰ ਨੋਟਿਸ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਸਾਰਿਆਂ ਨੂੰ ਆਪਣੇ ਬਿਆਨ ਦਰਜ ਕਰਨ ਲਈ ਬੁਲਾਇਆ ਜਾਵੇਗਾ। ਮਹਾਰਾਸ਼ਟਰ ਸਾਈਬਰ ਪੁਲਿਸ ਨੇ ਯੂ-ਟਿਊਬ ਨੂੰ ਪੱਤਰ ਲਿਖ ਕੇ ਇਸ ਸ਼ੋਅ ਦੇ ਸਾਰੇ ਐਪੀਸੋਡ ਡਿਲੀਟ ਕਰਨ ਲਈ ਕਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਆਲ ਇੰਡੀਆ ਸਿਨੇ ਵਰਕ ਐਸੋਸੀਏਸ਼ਨ ਨੇ ਵੀ ਇਸ ਮਾਮਲੇ ਨੂੰ ਲੈ ਕੇ ਸਖ਼ਤ ਕਾਰਵਾਈ ਕੀਤੀ ਹੈ।
AICWA ਨੇ India’s Got Latent ਨਾਲ ਜੁੜੇ ਸਾਰੇ ਲੋਕਾਂ ਨੂੰ ਭਾਰਤੀ ਫ਼ਿਲਮ ਉਦਯੋਗ ਵਿੱਚ ਕੰਮ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਕੋਈ ਬਾਲੀਵੁੱਡ ਜਾਂ ਖੇਤਰੀ ਫ਼ਿਲਮ ਪ੍ਰੋਡਕਸ਼ਨ ਹਾਊਸ ਉਨ੍ਹਾਂ ਨਾਲ ਕੰਮ ਨਹੀਂ ਕਰਨਗੇ। NCW ਨੇ ਵੀ ਇੱਕ ਪ੍ਰੈਸ ਬਿਆਨ ਜਾਰੀ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਐਨਸੀਡਬਲਯੂ ਨੇ ਅਪਮਾਨਜਨਕ ਟਿੱਪਣੀਆਂ ‘ਤੇ ਰਣਵੀਰ ਅਲਾਹਬਾਦੀਆ, ਸਮਯ ਰੈਨਾ ਅਤੇ ਹੋਰਾਂ ਨੂੰ ਤਲਬ ਕੀਤਾ ਹੈ ਅਤੇ ਇਸ ਦੀ ਸੁਣਵਾਈ 17 ਫ਼ਰਵਰੀ ਨੂੰ ਹੋਣੀ ਹੈ।
ਤੁਹਾਨੂੰ ਦੱਸ ਦੇਈਏ ਕਿ ਇੰਡੀਆਜ਼ ਗੋਟ ਲੇਟੈਂਟ ਇੱਕ ਕਾਮੇਡੀ ਸ਼ੋਅ ਹੈ ਜੋ ਯੂਟਿਊਬ ‘ਤੇ ਪ੍ਰਸਾਰਿਤ ਹੁੰਦਾ ਹੈ। ਇਸ ਦੇ ਇੱਕ ਐਪੀਸੋਡ ਵਿੱਚ, ਯੂਟਿਊਬਰ ਰਣਵੀਰ ਇਲਾਹਾਬਾਦੀਆ ਪਹੁੰਚੇ। ਇਸ ਦੌਰਾਨ ਰਣਵੀਰ ਨੇ ਆਪਣੇ ਮਾਤਾ-ਪਿਤਾ ਦੀ ਇੰਟੀਮੇਟ ਲਾਈਫ ਨਾਲ ਜੁੜਿਆ ਇਕ ਸਵਾਲ ਪੁੱਛਿਆ ਸੀ, ਜਿਸ ਨੂੰ ਸਾਰਿਆਂ ਨੇ ‘ਅਸ਼ਲੀਲ’ ਕਿਹਾ ਸੀ। ਇਸ ਸਵਾਲ ਨੂੰ ਲੈ ਕੇ ਹੁਣ ਹੰਗਾਮਾ ਹੋਇਆ ਹੈ ਅਤੇ ਇਸ ‘ਤੇ ਕਾਨੂੰਨੀ ਕਾਰਵਾਈ ਸ਼ੁਰੂ ਹੋ ਗਈ ਹੈ।