National
ਕੋਚਿੰਗ ਸੈਂਟਰ ਦੀ ਬੇਸਮੈਂਟ ‘ਚ ਹੜ੍ਹ ਆਉਣ ਕਾਰਨ 3 ਵਿਦਿਆਰਥੀਆਂ ਦੀ ਮੌਤ

DELHI : ਤੜਕੇ ਦਿੱਲੀ ਦੇ ਪੁਰਾਣੇ ਰਾਜਿੰਦਰ ਨਗਰ ਇਲਾਕੇ ਵਿੱਚ ਆਈਏਐਸ ਕੋਚਿੰਗ ਸੈਂਟਰ ਦੇ ਬੇਸਮੈਂਟ ਵਿੱਚ ਹੜ੍ਹ ਆਉਣ ਕਾਰਨ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ । ਜਿਸ ਵਿੱਚ ਵਿੱਚ ਦੋ ਕੁੜੀਆਂ ਅਤੇ ਇੱਕ ਮੁੰਡਾ ਸ਼ਾਮਲ ਸੀ । ਘਟਨਾ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਬੇਸਮੈਂਟ ਵਿੱਚ ਪਾਣੀ ਭਰਦਾ ਨਜ਼ਰ ਆ ਰਿਹਾ ਹੈ। ਪਾਣੀ ਹੜ੍ਹ ਵਾਂਗ ਬੇਸਮੈਂਟ ਵਿੱਚ ਦਾਖਲ ਹੋ ਰਿਹਾ ਹੈ।ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੋਚਿੰਗ ਇੰਸਟੀਚਿਊਟ ਦੁਆਰਾ ਲਾਇਬ੍ਰੇਰੀ ਵਜੋਂ ਵਰਤੀ ਜਾ ਰਹੀ ਬੇਸਮੈਂਟ ਤੱਕ ਪਾਣੀ ਕਿਵੇਂ ਪਹੁੰਚਿਆ।
ਪੁਲਿਸ ਨੇ ਦਿੱਤੀ ਜਾਣਕਾਰੀ
ਕੇਂਦਰੀ ਦਿੱਲੀ ਦੇ ਪੁਲਿਸ ਡਿਪਟੀ ਕਮਿਸ਼ਨਰ ਐੱਮ ਹਰਸ਼ ਵਰਧਨ ਨੇ ਕਿਹਾ ਕਿ ਬੇਸਮੈਂਟ ‘ਚ ਪਾਣੀ ਇੰਨਾ ਜ਼ਿਆਦਾ ਸੀ ਕਿ ਬਚਾਅ ਕਾਰਜ ‘ਚ ਕਾਫੀ ਸਮਾਂ ਲੱਗਾ। ਇਸ ਤੋਂ ਪਹਿਲਾਂ ਪੰਜ ਫਾਇਰ ਟੈਂਡਰ ਮੌਕੇ ‘ਤੇ ਭੇਜੇ ਗਏ ਸਨ। ਹਾਲਾਂਕਿ ਸਥਿਤੀ ਵਿਗੜਨ ‘ਤੇ NDRF ਦੀ ਟੀਮ ਨੂੰ ਵੀ ਬੁਲਾਇਆ ਗਿਆ। ਜਦੋਂ ਐਨਡੀਆਰਐਫ ਦੀ ਟੀਮ ਪੁੱਜੀ ਤਾਂ ਬੇਸਮੈਂਟ ਵਿੱਚੋਂ ਪਾਣੀ ਕੱਢਣ ਦਾ ਕੰਮ ਸ਼ੁਰੂ ਹੋ ਗਿਆ। ਇੰਨਾ ਹੀ ਨਹੀਂ ਗੋਤਾਖੋਰਾਂ ਦੀ ਮਦਦ ਵੀ ਲਈ ਗਈ।
ਲਾਇਬ੍ਰੇਰੀ ਤੋਂ ਬਾਹਰ ਜਾਣ ਦਾ ਇੱਕੋ-ਇੱਕ ਰਸਤਾ ਪੌੜੀਆਂ ਰਾਹੀਂ ਸੀ। ਇੱਥੇ ਕੋਈ ਐਮਰਜੈਂਸੀ ਰਸਤਾ ਨਹੀਂ ਸੀ। ਸ਼ਾਇਦ ਇਸੇ ਕਾਰਨ ਜਦੋਂ ਗੰਦਾ ਪਾਣੀ ਬੇਸਮੈਂਟ ਵਿੱਚ ਦਾਖਲ ਹੋਇਆ ਤਾਂ ਵਿਦਿਆਰਥੀਆਂ ਨੂੰ ਬਚਣ ਦਾ ਮੌਕਾ ਨਹੀਂ ਮਿਲਿਆ।