Uncategorized
ਘਰ ‘ਚ ਦਾਖ਼ਲ ਹੋਏ ਚੋਰ, ਖਿੜਕੀ ਤੋੜ ਲੈ ਗਏ ਨਕਦੀ ਤੇ ਗਹਿਣੇ

ਚੋਰੀ ਦੀ ਖ਼ਬਰ ਆਉਣ ਤੇ ਦਿਲ ਸਹਿਮ ਜਾਂਦਾ ਹੈ ਇਹ ਖ਼ਬਰ ਹੈ ਪਿੰਡ ਬਾਲੇਚੱਕ ਵਿਖੇ ਖੇਤਾਂ ਵਿਚ ਪਾਈ ਕੋਠੀ ਦੀ ਜਿੱਥੇ ਚੋਰ ਖਿੜਕੀ ਤੋੜ ਕੇ ਦਾਖਲ ਹੋ ਗਏ। ਤੇ ਦਾਅ ਲੱਗਦੇ ਹੀ ਨਕਦੀ ਤੇ ਗਹਿਣੇ ਚੋਰੀ ਕਰਕੇ ਲੈ ਗਏ। ਤਰਨਤਾਰਨ ਦੀ ਪੁਲਿਸ ਨੇ ਇਸ ਸਬੰਧੀ ਅਣਪਛਾਤੇ ਲੋਕਾਂ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਅਵਤਾਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਪੰਡੋਰੀ ਰਣ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਵਿਚ ਦੱਸਿਆ ਕਿ ਉਹ ਬਾਲੇਚੱਕ ਵਿਖੇ ਆਪਣੀ ਜਮੀਨ ਚ ਕੋਠੀ ਪਾ ਕੇ ਰਹਿ ਰਹੇ ਹਨ। ਅਚਾਨਕ ਰਾਤ ਸਮੇਂ ਚੋਰ ਖਿੜਕੀ ਦੀ ਜਾਲੀ ਤੋੜ ਕੇ ਘਰ ਵਿਚ ਦਾਖਲ ਹੋਏ ਅਤੇ ਸੰਦੂਕ ਵਿਚੋਂ 23 ਹਜਾਰ ਦੀ ਨਕਦੀ ਅਤੇ 6 ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਲਏ। ਮੌਕੇ ‘ਤੇ ਪਹੁੰਚੇ ਦੋਬੁਰਜੀ ਚੌਂਕੀ ਦੇ ਏਐੱਸਆਈ ਜੱਸਾ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦਾ ਪਤਾ ਲਗਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ।