Connect with us

National

ਚੱਲਦੀ ਬੱਸ ਨੂੰ ਲੱਗੀ ਅੱਗ,,ਛਾਲ ਮਾਰ ਕੇ ਡਰਾਈਵਰ ਅਤੇ ਕੰਡਕਟਰ ਨੇ ਬਚਾਈ ਜਾਨ

Published

on

ਹਰਿਆਣਾ ਦੇ ਫਰੀਦਾਬਾਦ ‘ਚ ਇੱਕ ਬੱਸ ਨੂੰ ਅੱਗ ਲੱਗ ਗਈ ਹੈ । ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਹ ਹਾਦਸਾ ਫਰੀਦਾਬਾਦ ਜ਼ਿਲ੍ਹੇ ਦੇ ਨੈਸ਼ਨਲ ਹਾਈਵੇਅ ਨੰਬਰ 19 ‘ਤੇ ਬਾਟਾ ਚੌਕ ਨੇੜੇ ਵਾਪਰਿਆ। ਡਰਾਈਵਰ ਅਤੇ ਕੰਡਕਟਰ ਨੇ ਸਿਆਣਪ ਦਿਖਾਉਂਦੇ ਹੋਏ ਬੱਸ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ ਅਤੇ ਪਾਣੀ ਅਤੇ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਬੱਸ ਵਿੱਚ ਲੱਗੀ ਅੱਗ ‘ਤੇ ਕਾਬੂ ਪਾ ਕੇ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ।

ਇਸ ਹਾਦਸੇ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਸੈਕਟਰ 11 ਚੌਕੀ ਦੇ ਇੰਚਾਰਜ ਵਿਨੋਦ ਕੁਮਾਰ ਨੇ ਦੱਸਿਆ ਕਿ ਸਮਾਰਟ ਸਿਟੀ ਬੱਸ ਦੇ ਪਿਛਲੇ ਇੰਜਣ ਵਾਲੇ ਹਿੱਸੇ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗੀ। ਬੱਸ ਦੇ ਅੰਦਰ ਕੋਈ ਯਾਤਰੀ ਨਾ ਹੋਣ ਕਾਰਨ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ।

ਬੱਸ ਡਰਾਈਵਰ ਨੇ ਦਿੱਤੀ ਜਾਣਕਾਰੀ…

ਬੱਸ ਡਰਾਈਵਰ ਨਵੀਨ ਨੇ ਦੱਸਿਆ ਕਿ ਉਸ ਨੇ ਫਰੀਦਾਬਾਦ ਦੇ ਬੱਲਭਗੜ੍ਹ ਬੱਸ ਡਿਪੂ ਤੋਂ ਬੱਸ ਲਈ ਸੀ, ਉਸ ਨੇ ਗੁਰੂਗ੍ਰਾਮ ਬੱਸ ਡਿਪੂ ਜਾਣਾ ਸੀ ਜਦੋਂ ਕੁਝ ਦੂਰੀ ‘ਤੇ ਚੱਲਣ ਤੋਂ ਬਾਅਦ ਅਚਾਨਕ ਉਸ ਨੇ ਬੱਸ ਦੇ ਪਿੱਛੇ ਅੱਗ ਦੀਆਂ ਲਪਟਾਂ ਅਤੇ ਧੂੰਆਂ ਦੇਖਿਆ। ਉਸ ਨੇ ਬੱਸ ਰੋਕ ਕੇ ਨੇੜੇ ਸਥਿਤ ਮੰਦਰ ਤੋਂ ਪਾਣੀ ਲੈ ਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੱਸਿਆ ਕਿ ਬੱਸ ਵਿੱਚ ਕੋਈ ਸਵਾਰੀ ਨਹੀਂ ਸੀ। ਜੇਕਰ ਸਵਾਰੀ ਚੜ੍ਹ ਜਾਂਦੀ ਤਾਂ ਅੱਗ ਲੱਗਣ ਕਾਰਨ ਵੱਡਾ ਹਾਦਸਾ ਵਾਪਰ ਸਕਦਾ ਸੀ।