Punjab
ਪੰਜਾਬੀ ਮਾਂ ਬੋਲੀ ‘ਚ ਆਉਣਗੇ ਪੰਜਾਬ ਦੇ ਬਿਜਲੀ ਦੇ ਬਿਲ
ਪੰਜਾਬ ਬਿਜਲੀ ਬੋਰਡ ਦੇ ਬਿੱਲ ਹੁਣ ਪੰਜਾਬੀ ਭਾਸ਼ਾ ਵਿੱਚ ਮਿਲਣਗੇ। ਦਰਅਸਲ ਹਾਲ ਹੀ ਵਿੱਚ ਇਹ ਬਦਲਾਅ ਕੀਤਾ ਗਿਆ ਹੈ। ਪੰਜਾਬ ਬਿਜਲੀ ਬੋਰਡ ਦੇ ਜੋ ਹਰ ਮਹੀਨੇ ਮਸ਼ੀਨ ਵਿੱਚੋਂ ਬਿਲ ਭੇਜੇ ਜਾਂਦੇ ਹਨ ਉਹ ਸਾਰੇ ਬਿੱਲ ਅੰਗਰੇਜ਼ੀ ਭਾਸ਼ਾ ਵਿੱਚ ਆਉਂਦੇ ਸੀ ਜੋ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਸੀ।
ਪੰਜਾਬ ’ਚ ਹੁਣ ਬਿਜਲੀ ਦੇ ਬਿੱਲ ਪੰਜਾਬੀ ’ਚ ਆਉਣੇ ਸ਼ੁਰੂ ਹੋ ਗਏ ਹਨ। ਇਕ ਵਿਅਕਤੀ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਪਾ ਕੇ ਮੰਗ ਕੀਤੀ ਸੀ ਕਿ ਬਿਜਲੀ ਬਿੱਲ ਪੰਜਾਬੀ ਵਿਚ ਭੇਜੇ ਜਾਣ ਕਿਉਂਕਿ ਕਈ ਲੋਕ ਜ਼ਿਆਦਾ ਪੜ੍ਹੇ ਲਿਖੇ ਨਾ ਹੋਣ ਕਾਰਨ ਬਿੱਲ ਪੜ੍ਹ ਨਹੀਂ ਸਕਦੇ, ਜਿਸ ਕਰਕੇ ਲੋਕਾਂ ਨੂੰ ਬਿੱਲ ਪੜ੍ਹਨ ‘ਚ ਪਰੇਸ਼ਾਨੀ ਆਉਂਦੀ ਹੈ। ਹਾਈਕੋਰਟ ਨੇ ਇਸ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਕਿਹਾ ਕਿ ਹੁਣ ਬਿਜਲੀ ਦੇ ਬਿੱਲ ਪੰਜਾਬੀ ‘ਚ ਆਇਆ ਕਰਨਗੇ ਪਰ ਜੇਕਰ ਕੋਈ ਅੰਗਰੇਜ਼ੀ ‘ਚ ਬਿੱਲ ਲੈਣਾ ਚਾਹੁੰਦੇ ਹੈ ਤਾਂ ਉਸ ਨੂੰ ਅੰਗਰੇਜ਼ੀ ‘ਚ ਬਿੱਲ ਮਿਲ ਸਕਦਾ ਹੈ। ਪਟੀਸ਼ਨਕਰਤਾ ਨੇ ਕਿਹਾ ਕਿ ਪੀਐਸਪੀਸੀਐਲ ਬਣਨ ਤੋਂ ਬਾਅਦ ਪਿਛਲੇ 15 ਸਾਲਾਂ ਤੋਂ ਬਿਜਲੀ ਬਿਲ ਅੰਗਰੇਜ਼ੀ ‘ਚ ਆ ਰਹੇ ਹਨ ਪਰ ਘੱਟ ਪੜ੍ਹੇ ਲਿਖੇ ਹੋਣ ਕਾਰਨ ਕਈ ਲੋਕਾਂ ਨੂੰ ਅੰਗਰੇਜ਼ੀ ਸਮਝਣ ‘ਚ ਪਰੇਸ਼ਾਨੀ ਹੁੰਦੀ ਹੈ ਪਰ 2010 ਤੋਂ ਪਹਿਲਾਂ ਇਹ ਬਿੱਲ ਅੰਗਰੇਜ਼ੀ ਅਤੇ ਪੰਜਾਬੀ ਦੋਵਾਂ ‘ਚ ਆਉਂਦੇ ਸਨ। ਉਨ੍ਹਾਂ ਕਿਹਾ ਕਿ ਬਿਜਲੀ ਬਿੱਲ਼ਾ ‘ਚ ਕਈ ਤਰ੍ਹਾਂ ਦੇ ਸੈਸ ਲੱਗੇ ਹੁੰਦੇ ਹਨ ਇਸ ਕਰਕੇ ਖਪਤਕਾਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਕੀ ਟੈਕਸ ਭਰ ਰਿਹਾ ਹੈ।