Punjab
ਪੰਜਾਬ ਦੇ ਪਿੰਡਾਂ ‘ਚ ਭਾਜਪਾ ਦਾ ਵਿਰੋਧ ਜਾਰੀ, ਬਾਈਕਾਟ ਦੇ ਲੱਗੇ ਬੋਰਡ
10 ਅਪ੍ਰੈਲ 2024: ਪਿੰਡ ਮਧੀਰ ਵਾਸੀਆਂ ਨੇ ਭਾਰਤੀ ਕਿਸਾਨ ਯੂਨੀਅਨ ਫਤਹਿ ਪੰਜਾਬ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਨੂੰ ਸਿੱਧੀ ਚੇਤਾਵਨੀ ਦਿੱਤੀ । ਜ਼ਿਲ੍ਹਾਂ ਪ੍ਰਧਾਨ ਹਰਜੀਤ ਸਿੰਘ ਮਧੀਰ ਦੀ ਅਗਵਾਈ ਵਿੱਚ ਪਿੰਡ ਵਾਸੀਆਂ ਨੇ ਪਿੰਡ ਵਿੱਚ ਵੱਖ-ਵੱਖ ਥਾਵਾਂ ਤੇ ਚੇਤਾਵਨੀ ਬੋਰਡ ਲਗਾ ਦਿੱਤੇ। ਇਸ ਬੋਰਡ ਤੇ ਸ਼ਹੀਦ ਕਿਸਾਨ ਸ਼ੁੱਭਕਰਨ ਸਿੰਘ ਦੀ ਤਸਵੀਰ ਵੀ ਲਗਾਈ ਗਈ ਹੈ| ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾਂ ਪ੍ਰਧਾਨ ਫਤਹਿ ਪੰਜਾਬ ਯੂਨੀਅਨ ਹਰਜੀਤ ਸਿੰਘ ਅਤੇ ਦਾਰਾ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਵਿੱਚ ਕੋਈ ਵੀ ਭਾਜਪਾ ਲੀਡਰ ਨਾ ਆਵੇ, ਉਨਾਂ ਇਹ ਵੀ ਕਿਹਾ ਕਿ ਨਾ ਸਾਡੇ ਪਿੰਡ ਦਾ ਨੌਮਾਇੰਦਾ ਭਾਜਪਾ ਲੀਡਰਾਂ ਨੂੰ ਪਿੰਡ ਵਿੱਚ ਲਿਆਉਣ ਦੀ ਕੋਸ਼ਿਸ਼ ਕਰੇ। ਪਿੰਡ ਵਿੱਚ ਆਉਣ ਤੇ ਉਨਾਂ ਨੂੰ ਕਿਸਾਨਾਂ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਕਿਸਾਨਾਂ ਨੇ ਕਿਹਾ ਕਿ ਭਾਜਪਾ ਕਿਸਾਨਾਂ ਦੀਆਂ ਜਾਇਜ ਮੰਗਾਂ ਨਹੀ ਮੰਨ ਰਹੀ । ਭਾਜਪਾ ਦਿੱਲੀ ਜਾ ਰਹੇ ਕਿਸਾਨਾਂ ਨੂੰ ਹਰਿਆਣਾ ਦੇ ਬਾਰਡਰਾਂ ਤੇ ਰੋਕ ਕੇ ਸ਼ਰੇਆਮ ਧੱਕਾ ਕਰ ਰਹੀ ਹੈ।
ਭਾਜਪਾ ਲੀਡਰ ਫਰੀਦਕੋਟ ਤੋਂ ਉਮੀਦਵਾਰ ਗਾਇਕ ਹੰਸ ਰਾਜ ਹੰਸ ਨੂੰ ਸਾਡੇ ਪਿੰਡ ਆਉਣ ਤੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ, ਸੋ ਇਸ ਲਈ ਅਸੀ ਭਾਜਪਾ ਲੀਡਰਾਂ ਦਾ ਬਾਈਕਾਟ ਕੀਤਾ ਹੈ,ਇਸ ਲਈ ਕੋਈ ਭਾਜਪਾ ਲੀਡਰ ਸਾਡੇ ਪਿੰਡ ਨਾ ਆਵੇ।
ਇਸ ਮੌਕੇ ਹਰਜੀਤ ਸਿੰਘ ਪਿੰਡ ਮਧੀਰ ਜ਼ਿਲ੍ਹਾਂ ਪ੍ਰਧਾਨ ਕਿਸਾਨ ਯੂਨੀਅਨ ਫਤਹਿ ਪੰਜਾਬ ਸ੍ਰੀ ਮੁਕਤਸਰ ਸਾਹਿਬ , ਲਖਵਿੰਦਰ ਸਿੰਘ ਇਕਾਈ ਪ੍ਰਧਾਨ ਪਿੰਡ ਮਧੀਰ ਕਿਸਾਨ ਯੂਨੀਅਨ ਫਤਿਹ ਪੰਜਾਬ , ਦਾਰਾ ਸਿੰਘ ਮਲਕੀਤ ਸਿੰਘ ਨੰਬਰਦਾਰ, ਕੁਲਵੰਤ ਸਿੰਘ ਮਾਨ , ਭੋਲਾ ਸਿੰਘ ਤੇ ਲਖਵੀਰ ਸਿੰਘ, ਗੁਰਪ੍ਰੀਤ ਸਿੰਘ ਨੰਬਰਦਾਰ ਅਤੇ ਭੁਪਿੰਦਰ ਸਿੰਘ ਆਦਿ ਕਿਸਾਨ ਹਾਜ਼ਰ ਸਨ|