Punjab
ਪੰਜਾਬ ਦੇ ਸਰਕਾਰੀ ਦਫ਼ਤਰਾਂ ‘ਚ ਲੱਗੇ CCTV ਕੈਮਰੇ
PUNJAB : ਤੁਹਾਨੂੰ ਦੱਸ ਦੇਈਏ ਕਿ ਹੁਣ ਪੰਜਾਬ ਦੇ ਤਹਿਸੀਲਾਂ ਦੇ ਦਫ਼ਤਰਾਂ ‘ਚ ਨਿਗਰਾਨੀ ਰੱਖੀ ਜਾਵੇਗੀ | ਜੀ, ਹਾਂ ਇਹ ਨਿਗਰਾਨੀ ਸੀਸੀਟੀਵੀ ਦੇ ਰਾਹੀਂ ਕੀਤੀ ਜਾਵੇਗੀ । ਪੰਜਾਬ ਦੇ ਤਹਿਸੀਲਾਂ ਦੇ ਦਫ਼ਤਰਾਂ ‘ ਅੰਦਰ ਅਤੇ ਬਾਹਰ ਸੀਸੀਟੀਵੀ ਲਗਾਏ ਜਾਣਗੇ। ਦਫਤਰ ਦੇ ਅੰਦਰ ਦੋ ਕੈਮਰੇ ਅਤੇ ਬਾਹਰ 2 ਕੈਮਰੇ ਲਗਾਏ ਜਾਣਗੇ। ਕੈਮਰੇ ਲਗਾਉਣ ਦੀ ਅਸਲ ਵਜ੍ਹਾ ਭ੍ਰਿਸ਼ਟਾਚਾਰ ਨੂੰ ਪੂਰਨ ਤੋਰ ‘ਤੇ ਠੱਲ ਪਾਉਣਾ। ਇਹ ਪਹਿਲਕਦਮੀ ਮਾਨ ਸਰਕਾਰ ਵੱਲੋਂ ਕੀਤੀ ਗਈ ਹੈ।
ਹੁਣ ਪੰਜਾਬ ਵਿੱਚ, ਜ਼ਿਲ੍ਹਾ ਡਿਪਟੀ ਕਮਿਸ਼ਨਰ (ਡੀ.ਸੀ.) ਤਹਿਸੀਲਾਂ ਵਿੱਚ ਕੀਤੇ ਜਾ ਰਹੇ ਕੰਮ ‘ਤੇ ਨਜ਼ਰ ਰੱਖਣਗੇ। ਸਾਰੇ ਜ਼ਿਲ੍ਹਿਆਂ ਦੇ ਡੀ.ਸੀ. ਆਪਣੇ ਦਫ਼ਤਰਾਂ ਤੋਂ ਤੀਜੀ ਅੱਖ ਯਾਨੀ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਤਹਿਸੀਲਾਂ ਦੇ ਕੰਮਕਾਜ ਦੀ ਨਿਗਰਾਨੀ ਕਰਨਗੇ। ਅਧਿਕਾਰੀਆਂ ਤੋਂ ਲੈ ਕੇ ਤਹਿਸੀਲ ਵਿੱਚ ਕੰਮ ਲਈ ਆਉਣ ਵਾਲੇ ਲੋਕਾਂ ਤੱਕ, ਸਾਰਿਆਂ ‘ਤੇ ਨਿਗਰਾਨੀ ਰੱਖੀ ਜਾਵੇਗੀ। ਤਹਿਸੀਲਾਂ ਵਿੱਚ, ਲੋਕਾਂ ਦੀ ਜ਼ਮੀਨ ਦੀ ਰਜਿਸਟ੍ਰੇਸ਼ਨ ਦਾ ਕੰਮ ਜਮ੍ਹਾਂਬੰਦੀ ਅਤੇ ਇੰਤਕਾਲ ਦੇ ਨਾਲ-ਨਾਲ ਸਰਟੀਫਿਕੇਟ ਆਦਿ ਵੀ ਕੀਤੇ ਜਾਂਦੇ ਹਨ। ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਵੱਲੋਂ ਤਹਿਸੀਲਾਂ ਵਿੱਚ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਕਈ ਕਦਮ ਚੁੱਕੇ ਜਾ ਚੁੱਕੇ ਹਨ। ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ।