Uncategorized
ਬਿਹਾਰ ‘ਚ ਹੜ੍ਹ ਦੀ ਤਬਾਹੀ, ਕਈ ਲੋਕ ਲਾਪਤਾ

BIHAR FLOOD : ਜ਼ਿਆਦਾ ਮੀਂਹ ਪੈਣ ਕਾਰਨ ਬਿਹਾਰ ‘ਚ ਹੜ੍ਹ ਦੀ ਸਥਿਤੀ ਬਣ ਗਈ ਹੈ | ਕਈ ਲੋਕਾਂ ਦੇ ਘਰਾਂ ‘ਚ ਪਾਣੀ ਵੜ ਗਿਆ ਹੈ| ਜ਼ਿਆਦਾ ਪਾਣੀ ਆਉਣ ਕਾਰਨ ਕਈ ਲੋਕ ਲਾਪਤਾ ਹੋ ਗਏ ਹਨ | 16 ਜ਼ਿਲ੍ਹੇ ਹੜ੍ਹ ਦੀ ਲਪੇਟ ਵਿੱਚ ਆ ਗਏ ਹਨ। ਦਰਭੰਗਾ ‘ਚ ਹੜ੍ਹ ਕਾਰਨ ਹੋਈ ਤਬਾਹੀ ਵਿਚਾਲੇ ਤਿੰਨ ਲੋਕਾਂ ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਹੈ।ਹੜ੍ਹ ਪੀੜਤ ਸੜਕਾਂ ‘ਤੇ ਰਹਿ ਰਹੇ ਹਨ।
ਬਿਹਾਰ ਦੇ ਦਰਭੰਗਾ ਵਿੱਚ ਕੋਸੀ ਅਤੇ ਸੀਤਾਮੜੀ ਵਿੱਚ ਬਾਗਮਤੀ ਨਦੀਆਂ ਦੇ ਬੰਨ੍ਹਾਂ ਵਿੱਚ ਤਾਜ਼ਾ ਪਾੜ ਪੈਣ ਮਗਰੋਂ ਅੱਜ ਸੂਬੇ ਦੇ ਕਈ ਹਿੱਸਿਆਂ ਵਿੱਚ ਹੜ੍ਹਾਂ ਦੀ ਸਥਿਤ ਹੋਰ ਗੰਭੀਰ ਹੋ ਗਈ ਹੈ। ਅਧਿਕਾਰੀਆਂ ਮੁਤਾਬਕ ਕੀਰਤਪੁਰ ਬਲਾਕ ਨੇੜੇ ਬੀਤੀ ਰਾਤ ਹੜ੍ਹ ਕਾਰਨ ਕੋਸੀ ਨਦੀ ਦੇ ਬੰਨ੍ਹ ਟੁੱਟ ਗਏ ਅਤੇ ਕੀਰਤਪੁਰ ਤੇ ਘਣਸ਼ਿਆਮਪੁਰ ਬਲਾਕ ਦੇ ਇੱਕ ਦਰਜਨ ਤੋਂ ਵੱਧ ਪਿੰਡ ਪ੍ਰਭਾਵਿਤ ਹੋਏ ਹਨ।
ਤੁਹਾਨੂੰ ਦੱਸ ਦੇਈਏ ਕਿ ਬਿਹਾਰ ਵਿੱਚ ਕਰੀਬ 16 ਜ਼ਿਲ੍ਹੇ ਅਜਿਹੇ ਹਨ ਜੋ ਹੜ੍ਹ ਨਾਲ ਪ੍ਰਭਾਵਿਤ ਹਨ। ਇਨ੍ਹਾਂ ਜ਼ਿਲ੍ਹਿਆਂ ਵਿੱਚ ਪੂਰਬੀ ਚੰਪਾਰਨ, ਪੱਛਮੀ ਚੰਪਾਰਨ, ਅਰਰੀਆ, ਕਿਸ਼ਨਗੰਜ, ਗੋਪਾਲਗੰਜ, ਸੀਤਾਮੜੀ, ਸ਼ਿਵਹਰ, ਸੁਪੌਲ, ਸੀਵਾਨ, ਮਧੇਪੁਰਾ, ਮੁਜ਼ੱਫਰਪੁਰ, ਪੂਰਨੀਆ, ਮਧੂਬਨੀ, ਦਰਭੰਗਾ, ਸਰਨ ਅਤੇ ਸਹਿਰਸਾ ਸ਼ਾਮਲ ਹਨ। ਇਨ੍ਹਾਂ 16 ਜ਼ਿਲ੍ਹਿਆਂ ਦੇ 55 ਬਲਾਕਾਂ ਵਿੱਚ 269 ਗ੍ਰਾਮ ਪੰਚਾਇਤਾਂ ਅਧੀਨ ਲਗਭਗ 9.90 ਲੱਖ ਆਬਾਦੀ ਹੜ੍ਹਾਂ ਨਾਲ ਪ੍ਰਭਾਵਿਤ ਹੋਈ ਹੈ। ਬਿਹਾਰ ਵਿੱਚ ਅੱਠ ਥਾਵਾਂ ’ਤੇ ਬੰਨ੍ਹ ਟੁੱਟ ਗਿਆ ਹੈ। ਦੂਜੇ ਪਾਸੇ ਹੜ੍ਹਾਂ ਦੇ ਮੱਦੇਨਜ਼ਰ ਐਨਡੀਆਰਐਫ ਅਤੇ ਐਸਡੀਆਰਐਫ ਦੀਆਂ 15-15 ਟੀਮਾਂ ਹੜ੍ਹ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ।