Punjab
ਲੁਟੇਰਿਆਂ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜ਼ਾਮ, 400ਤੋਂ500 ਕਣਕ ਦੀਆਂ ਬੋਰੀਆਂ ਦੀ ਕੀਤੀ ਲੁੱਟ
ਅੰਮ੍ਰਿਤਸਰ,11ਮਾਰਚ,(ਗੁਰਪ੍ਰੀਤ ਸਿੰਘ): ਅੰਮ੍ਰਿਤਸਰ ਦੇ ਮਜੀਠਾ ਦੇ ਨੇੜੇ ਪਿੰਡ ਬਮ ਕਲਾਂ ਵਿਖੇ ਲੁਟੇਰਿਆਂ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਹੋਏ ਸਰਕਾਰੀ ਕਣਕ ਤੇ ਡਾਕਾ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪਿੰਡ’ਚ ਬਣੇ ਸਰਕਾਰੀ ਗੋਦਾਮ ਦੇ ਵਿੱਚੋਂ 400ਤੋਂ500 ਕਣਕ ਦੀਆਂ ਬੋਰੀਆਂ ਦੀ ਲੁੱਟ ਕੀਤੀ ਗਈ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਇਸ ਗੋਦਾਮ ਦੀ ਸੁਰੱਖਿਆ ਵਾਸਤੇ ਤਿੰਨ ਸੁਰੱਖਿਆ ਕਰਮੀ ਤੈਨਾਤ ਸਨ ।
ਜਿਨਾਂ ਨੂੰ ਪਹਿਲਾਂ ਬੰਦੀ ਬਣਾਇਆ ਗਿਆ ਤੇ ਇਸ ਤੋਂ ਬਾਅਦ ਬੰਦੂਕ ਖੋ ਕੇ ਨਾਲ ਕੁੱਟਮਾਰ ਕੀਤੀ ਤੇ ਘਟਨਾ ਨੂੰ ਅੰਜਾਮ ਦਿੱਤਾ ਗਿਆ ਲੁਟੇਰਿਆਂ ਦੀ ਗਿਣਤੀ 10-15 ਦੱਸੀ ਜਾ ਰਹੀ ਹੈ ਜੋ ਕਿ ਗੋਦਾਮ ਦੀਆਂ ਦੀਵਾਰਾਂ ਟੱਪ ਕੇ ਗੋਦਾਮ ਦੇ ਅੰਦਰ ਦਾ ਤਾਲਾ ਤੋੜ ਅੰਦਰ ਵੜੇ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਇਸ ਤੋਂ ਬਾਅਦ ਇਸ ਵਿਭਾਗ ਦੇ ਨਾਲ ਜੁੜੇ ਅਧਿਕਾਰੀਆਂ ਨੇ ਸਰਕਾਰ ਦੇ ਖਿਲਾਫ ਰੱਝ ਕੇ ਭੰੜਾਂਸ ਕੱਢੀ ਤੇ ਕਿਹਾ ਕਿ ਸਰਕਾਰ ਨੂੰ ਆਪਣੀ ਕਣਕ ਦੀ ਕੋਈ ਚਿੰਤਾ ਨਹੀ । ਇਸ ਮਾਮਲੇ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਆਰੋਪੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ ਤੇ ਜ਼ਲਦ ਹੀ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ।