Connect with us

Punjab

ਲੋਕ ਹੋਏ ਪਰੇਸ਼ਾਨ, ਜਾਣੋ ਸਬਜ਼ੀਆਂ ਦੇ ਨਵੇਂ ਵਧੇ ਰੇਟ

Published

on

ਤੁਹਾਨੂੰ ਦੱਸ ਦੇਈਏ ਕਿ ਮੀਂਹ ਕਾਰਨ ਸਬਜ਼ੀਆਂ ਦਾ ਉਤਪਾਦਨ ਘੱਟ ਜਾਂਦਾ ਹੈ, ਜਿਸ ਕਾਰਨ ਇਨ੍ਹਾਂ ਦੀਆਂ ਕੀਮਤਾਂ ਅਚਾਨਕ ਵਧ ਜਾਂਦੀਆਂ ਹਨ। ਇਸ ਵਾਰ ਸਬਜ਼ੀਆਂ ਦੇ ਭਾਅ ਦੁੱਗਣੇ ਤੋਂ ਵੀ ਵੱਧ ਹੋ ਗਏ ਹਨ। ਜਿਸ ਕਾਰਨ ਲੋਕਾਂ ਦੀ ਰਸੋਈ ਦਾ ਸਵਾਦ ਵਿਗੜ ਗਿਆ ਹੈ।

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਰਸਾਤ ਦੇ ਮੌਸਮ ‘ਚ ਸਬਜ਼ੀਆਂ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ। ਸਬਜ਼ੀਆਂ ਦੇ ਭਾਅ ਵਧਣ ਕਾਰਨ ਖਪਤਕਾਰਾਂ ਦਾ ਰਸੋਈ ਦਾ ਬਜਟ ਵਿਗੜ ਗਿਆ ਹੈ। ਟ੍ਰਾਈਸਿਟੀ ਵਿਚ ਸਬਜ਼ੀਆਂ ਅਤੇ ਫਲਾਂ ਦੀ ਸਪਲਾਈ ਦੂਜੇ ਰਾਜਾਂ ਤੋਂ ਹੀ ਹੁੰਦੀ ਹੈ। ਵਿਕੇਤਾਵਾਂ ਮੁਤਾਬਕ ਸਪਲਾਈ ਘੱਟ ਹੋਣ ਕਾਰਨ ਸਬਜ਼ੀਆਂ ਦੇ ਭਾਅ ਵਧੇ ਹਨ। ਟਮਾਟਰ, ਪਿਆਜ਼, ਲਸਟ ਅਤੇ ਹਰੀ ਮਿਰਚ ਦੇ ਭਾਅ ਵਧ ਗਏ ਹਨ।

ਸਬਜ਼ੀਆਂ ਦੇ ਰੇਟ ਹੋਏ ਦੁਗਣੇ

ਕੁਝ ਸਮਾਂ ਪਹਿਲਾਂ ਟਮਾਟਰ ਅਤੇ ਪਿਆਜ਼ 20 ਰੁਪਏ ਕਿਲੋ ਵਿਕ ਰਹੇ ਸਨ ਜੋ ਅੱਜ 60 ਤੋਂ 70 ਰੁਪਏ ਕਿਲੋ ਦੇ ਕਰੀਬ ਪਹੁੰਚ ਗਏ ਹਨ। ਇਸੇ ਤਰ੍ਹਾਂ ਹਰੀ ਮਿਰਚ 60 ਰੁਪਏ, ਅਦਰਕ 220 ਰੁਪਏ ਅਤੇ ਧਨੀਆ 250 ਰੁਪਏ ਕਿਲੋ ਵਿਕ ਰਿਹਾ ਹੈ। ਇਸੇ ਤਰ੍ਹਾਂ ਘੀਆ 70, ਬੈਂਗਣ 60, ਸ਼ਿਮਲਾ ਮਿਰਚ 100, ਫਰਾਸਬੀਨ 120, ਹਰੇ ਮਟਰ 180 ਪ੍ਰਤੀ ਕਿਲੋ ਅਤੇ ਹੋਰ ਸਬਜ਼ੀਆਂ ਦੇ ਭਾਅ ਵੀ ਲਗਭਗ ਦੁੱਗਣੇ ਹੋ ਗਏ ਹਨ ਅਤੇ ਲਗਾਤਾਰ ਭਾਅ ਹੋਰ ਵਧ ਰਹੇ ਹਨ। ਸਬਜ਼ੀ ਵਿਕਰੇਤਾਵਾਂ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਕਾਰਨ ਸਬਜ਼ੀਆਂ ਦੇ ਤਾਅ ਪਿਛਲੇ 15 ਦਿਨਾਂ ਤੋਂ ਲਗਾਤਾਰ ਵੱਧ ਰਹੇ ਹਨ ਅਤੇ ਆਉਣ ਵਾਲੇ ਦਿਨਾਂ ‘ਚ ਤਾਅ ਵਿੱਚ ਕੋਈ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ।

ਮੁਹਾਲੀ ਦੇ ਸਬਜ਼ੀ ਵਿਕਰੇਤਾ ਨੇ ਦੱਸਿਆ ਕਿ ਸਬਜ਼ੀਆਂ ਦੇ ਭਾਅ ਵਧਣ ਕਾਰਨ ਉਨ੍ਹਾਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੋਇਆ ਹੈ। ਲੋਕ ਸਬਜ਼ੀਆਂ ਖ਼ਰੀਦਣ ਤੋਂ ਗੁਰੇਜ਼ ਕਰ ਰਹੇ ਹਨ, ਜਿਸ ਕਾਰਨ ਉਨ੍ਹਾਂ ਨ੍ਹਾਂ ਦੀ ਦੀ ਰੋਜ਼ਾਨਾ ਰੋਜ਼ ਵਿਕਰੀ ਪ੍ਰਭਾਵਿਤ ਹੋ ਰਹੀ ਹੈ। ਇਸ ਦੇ ਨਾਲ ਹੀ ਗਰੀਬ ਦਿਹਾੜੀਦਾਰ ਮਜ਼ਦੂਰ ਇੰਨੀਆਂ ਮਹਿੰਗੀਆਂ ਸਬਜ਼ੀਆਂ ਖ਼ਰੀਦਣ ਤੋਂ ਅਸਮਰੱਥ ਹਨ।

ਟਮਾਟਰ ਹੁਣ 70 ਰੁਪਏ ਕਿਲੋ ਵਿਕ ਰਿਹਾ ਹੈ, ਕੁਝ ਦਿਨ ਪਹਿਲਾਂ ਟਮਾਟਰ 20 ਤੋਂ 40 ਰੁਪਏ ਕਿਲੋ ਵਿਕ ਰਹੇ ਸਨ। ਇਸੇ ਤਰ੍ਹਾਂ ਪਿਆਜ਼ ਵੀ ਲੋਕਾਂ ਦੇ ਹੰਝੂ ਕੱਢ ਰਿਹਾ ਹੈ ਕਿਉਂਕਿ ਪਿਆਜ਼ ਹੁਣ 60 ਰੁਪਏ 2 ਕਿਲੋ ਵਿਕ ਰਿਹਾ ਹੈ, ਪਹਿਲਾਂ ਇਹ 20 ਰੁਪਏ ਕਿਲੋ ਤਕ ( ਵਿਕਦਾ ਸੀ। ਘੀਆ ਅਤੇ ਤੇਰੀ ਦਾ ਰੇਟ 70 ਰੁਪਏ ਪ੍ਰਤੀ ਕਿਲੋ ਚੱਲ ਰਿਹਾ ਹੈ, ਕੁਝ ਦਿਨ ਪਹਿਲਾਂ ਇਨ੍ਹਾਂ ਦੀ ਕੀਮਤ 20 ਰੁਪਏ ਸੀ। ਕਰੇਲੇ ਦਾ ਭਾਅ 60 ਰੁਪਏ ਚੱਲ ਰਿਹਾ ਹੈ, ਪਹਿਲਾਂ ਇਹ 30 ਰੁਪਏ ਵਿਕ ਰਿਹਾ ਸੀ। ਕੱਦੂ ਦਾ ਰੇਟ 50 ਰੁਪਏ ਪ੍ਰਤੀ ਕਿਲੋ ਚੱਲ ਰਿਹਾ ਹੈ, ਪਹਿਲਾਂ ਇਹ 20 ਰੁਪਏ ਪ੍ਰਤੀ ਕਿਲੋ ਸੀ।

ਸਬਜ਼ੀਆਂ ਦੇ ਰੇਟ

ਧਨੀਆ 250 ਰੁਪਏ ਪ੍ਰਤੀ ਕਿਲੋ

180 ਰੁਪਏ ਕਿਲੋ ਨਿੰਬੂ

ਗੋਭੀ 120 ਰੁਪਏ ਕਿਲੋ

ਆਲੂ ਦਾ ਰੇਟ 40 ਰੁਪਏ ਕਿਲੋ

ਸ਼ਿਮਲਾ ਮਿਰਚ 100 ਰੁਪਏ ਪ੍ਰਤੀ ਕਿਲੋ

ਟਮਾਟਰ 40 ਰੁਪਏ ਕਿਲੋ
ਕੱਦੂ 50 ਰੁਪਏ ਕਿਲੋ