Uncategorized
ਸਮੈ ਰੈਨਾ ਨੇ ਇੰਡੀਆ ਗੋਟ ਲੈਟੈਂਟ ਦੇ ਸਾਰੇ ਐਪੀਸੋਡ ਕੀਤੇ ਡਿਲੀਟ

INDIA GOT LATENT : ਗੌਟ ਲੇਟੈਂਟ ਵਿਵਾਦ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। ਬੀਤੇ ਦਿਨ ਮਹਾਰਾਸ਼ਟਰ ਸਾਈਬਰ ਪੁਲਿਸ ਨੇ ਇਸ ਮਾਮਲੇ ਸਬੰਧੀ ਐਫ਼ਆਈਆਰ ਦਰਜ ਕੀਤੀ ਸੀ । ਇਹ ਮਾਮਲਾ ਸਮੇ ਰੈਨਾ, ਬਲਰਾਜ ਘਈ ਤੇ ਹੋਰਨਾਂ ਵਿਰੁਧ ਦਰਜ ਕੀਤਾ ਗਿਆ ਹੈ। ਸੂਤਰਾਂ ਨੇ ਦਸਿਆ ਹੈ ਕਿ ਇਸ ਸ਼ੋਅ ਦੇ ਪ੍ਰਕਾਸ਼ਿਤ ਹਿੱਸੇ ਨੂੰ ਵੇਖਣ ਬਾਅਦ ਪੁਲਿਸ ਤੋਂ ਐਫ.ਆਈ.ਆਰ.ਦਰਜ ਕੀਤੀ ਹੈ।
ਸਾਰੇ ਐਪੀਸੋਡ ਹੋਏ ਡਿਲੀਟ
ਦੂਜੇ ਪਾਸੇ ਸਮੈ ਰੈਨਾ ਨੇ ਸ਼ੋਹ ਦੇ ਸਾਰੇ ਐਪੀਸੋਡ ਡਿਲੀਟ ਕਰ ਦਿਤੇ ਹਨ। ‘ਇੰਡੀਆ ਗੌਟ ਲੇਟੈਂਟ’ ਵਿਵਾਦ ‘ਚ 30 ਲੋਕਾਂ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਵਿਰੁਧ ਆਈ.ਟੀ. ਦੀ ਧਾਰਾ 67 ਅਤੇ ਸਬੰਧਤ ਬੀਐਨਐਸ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪਹਿਲੇ ਐਪੀਸੋਡ ਤੋਂ ਲੈ ਕੇ ਐਪੀਸੋਡ 6 ਤਕ ਸ਼ੋਅ ‘ਚ ਸ਼ਾਮਲ ਸਾਰੇ ਲੋਕਾਂ ਵਿਰੁਧ ਮਾਮਲਾ ਦਰਜ ਕਰ ਲਿਆ ਗਿਆ ਹੈ। ਸਾਈਬਰ ਪੁਲਿਸ ਨੇ ਐਪੀਸੋਡ ਨੂੰ ਹਟਾਉਣ ਦੀ ਮੰਗ ਕੀਤੀ ਹੈ। ਐਫ਼ਆਈਆਰ ‘ਚ ਨਾਮਜ਼ਦ ਸਾਰੇ ਵਿਅਕਤੀਆਂ ਨੂੰ ਨੋਟਿਸ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰ ਦਿਤੀ ਗਈ ਹੈ।
ਸਮੈ ਰੈਨਾ ਨੇ ਇੰਸਟਾਗ੍ਰਾਮ ‘ਤੇ ਲਿਖਿਆ
..ਜੋ ਕੁਝ ਵੀ ਹੋ ਰਿਹਾ ਹੈ, ਉਹ ਮੇਰੇ ਲਈ ਬਹੁਤ ਜ਼ਿਆਦਾ ਹੋ ਗਿਆ ਹੈ। ਉਨ੍ਹਾਂ ਨੇ ਆਪਣੇ ਯੂਟਿਊਬ ਚੈਨਲ ਤੋਂ “ਇੰਡੀਆਜ਼ ਗੌਟ ਲੇਟੈਂਟ” ਦੇ ਸਾਰੇ ਐਪੀਸੋਡ ਹਟਾ ਦਿੱਤੇ ਹਨ।ਮੈਂ ਸਾਰੀਆਂ ਜਾਂਚ ਏਜੰਸੀਆਂ ਨੂੰ ਉਨ੍ਹਾਂ ਦੀ ਜਾਂਚ ਵਿੱਚ ਪੂਰਾ ਸਹਿਯੋਗ ਕਰਨਗੇ। ਮੇਰਾ ਇੱਕੋ ਇੱਕ ਇਰਾਦਾ ਲੋਕਾਂ ਨੂੰ ਹਸਾਉਣਾ ਅਤੇ ਉਨ੍ਹਾਂ ਨੂੰ ਚੰਗਾ ਸਮਾਂ ਦੇਣਾ ਸੀ। ਮੈਂ ਸਾਰੀਆਂ ਏਜੰਸੀਆਂ ਨਾਲ ਪੂਰਾ ਸਹਿਯੋਗ ਕਰਾਂਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਨ੍ਹਾਂ ਦੀ ਜਾਂਚ ਨਿਰਪੱਖਤਾ ਨਾਲ ਪੂਰੀ ਹੋਵੇ।