National
ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਹਮਲੇ ਨੂੰ ਲੈ ਕੇ ਵੱਡਾ ਅਪਡੇਟ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਤੇ ਹਮਲੇ ਦਾ ਮਾਮਲੇ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ । ਜੋ ਕਿ ਇਹ ਕਿ ਸ਼ੂਟਰ ਰਾਇਫਲ ਦੇ ਨਾਲ ਲਗਭਗ 12 ਘੰਟੇ ਤੱਕ ਆਪਣਾ ਡੇਰਾ ਲਗਾ ਕੇ ਬੈਠਾ ਸੀ। ਜ਼ਿਕਰਯੋਗ ਹੈ ਕਿ ਇਹ ਹਾਦਸਾ ਉਸ ਵੇਲੇ ਵਾਪਰਿਆ ਸੀ ਜਦੋਂ ਡੋਲਾਨਡ ਟਰੰਪ ਗੋਲਫ ਕੋਰਸ ਦੇ ਬਾਹਰ ਗੋਲਫ ਖੇਡ ਰਹੇ ਸਨ ਪੁਲਿਸ ਜਾਂਚ ਬਯੂਰੋ ਨੇ ਇਸ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ ।
ਉਸ ਮੁਲਜ਼ਮ ਨੂੰ ਹਿਰਾਸਤ ਚ ਲੈ ਲਿਆ ਤੇ ਇਸ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਸਾਂਝੀ ਕਰ ਦਈਏ ਕਿ ਡੋਨਾਲਡ ਟਰੰਪ ਤੇ ਇਸ ਤੋਂ ਪਹਿਲਾਂ 09 ਕੁਝ ਹਫਤਿਆਂ ਪਹਿਲਾਂ ਹੀ ਪੈਸਿਲਵੇਨੀਆ ਚ ਹਮਲਾ ਹੋਇਆ ਸੀ ਤੇ ਇਸ ਦੌਰਾਨ ਜਦੋਂ ਉਹ ਸੰਬੋਧਨ ਕਰ ਰਹੇ ਸਨ । ਤਾਂ ਸ਼ੂਟਰ ਨੇ ਉਹਨਾਂ ਤੇ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹਨਾਂ ਦੇ ਕੰਨ ਨੂੰ ਛੂਹ ਕੇ ਗੋਲੀ ਲੰਘ ਗਈ ਸੀ ।
ਜੋ ਮੁਲਜ਼ਮ ਉਹਨਾਂ ਨੂੰ ਦੂਜੀ ਮਾਰਨ ਆਇਆ ਸੀ ਉਹ ਆਪਣੀ ਕੋਸ਼ਿਸ਼ ਚਨਾਕਾਮ ਰਿਹਾ ਤੇ ਜਦੋਂ ਸਕਿਊਰਟੀ ਵਾਲਿਆਂ ਨੂੰ ਇਸ ਦੀ ਭਨਕ ਲੱਗੀ ਤਾਂ ਉਹਨਾਂ ਵੱਲੋਂ ਗੋਲੀਆਂ ਚੱਲਣ ਦੀ ਆਵਾਜ਼ ਸਾਹਮਣੇ ਆਈ । ਪੁਲਿਸ ਦੇ ਵੱਲੋਂ ਮੁਲਜ਼ਮ ਨੂੰ ਫੜ ਲਿਆ ਗਿਆ ਤੇ ਇਸ ਨੂੰ ਲੈ ਕੇ ਅਦਾਲਤ ‘ਚ ਪੇਸ਼ ਕੀਤਾ ਗਿਆ ਤੇ ਕਾਰਵਾਈ ਲਗਾਤਾਰ ਜਾਰੀ ਹੈ।
ਜ਼ਿਕਰਯੋਗ ਹੈ ਕਿ 2024 ਚ ਅਮਰੀਕਾ ਚ ਚੋਣਾਂ ਹੋਣੀਆਂ ਨੇ ਤੇ ਇਸ ਨੂੰ ਲੈ ਕੇ ਸਿਆਸੀ ਗਹਿਮਾਗਰਮੀ ਵੀ ਲਗਾਤਾਰ ਜਾਰੀ ਹੈ ਤੇ ਦੇਖਣਾ ਹੋਰ ਵੀ ਅਹਿਮ ਰਹੇਗਾ ਕਿ ਆਉਣ ਵਾਲੇ ਦਿਨਾਂ ਚ ਹੋਰ ਕੀ ਦੇਖਣ ਨੂੰ ਮਿਲੇਗਾ।