Connect with us

Uncategorized

ਹੁਣ Atishi ਸੰਭਾਲਣਗੇ ਦਿੱਲੀ ਦੀ ਕਮਾਨ

Published

on

ਆਤਿਸ਼ੀ ਦਿੱਲੀ ਦੇ ਨਵੇਂ ਮੁੱਖ ਮੰਤਰੀ ਹੋਣਗੇ। ਉਹ ਅਰਵਿੰਦ ਕੇਜਰੀਵਾਲ ਦੀ ਥਾਂ ਦਿੱਲੀ ਸਰਕਾਰ ਦੀ ਕਮਾਨ ਸੰਭਾਲੇਗੀ। ਕੇਜਰੀਵਾਲ ਨੇ ਖੁਦ ਮੁੱਖ ਮੰਤਰੀ ਦੇ ਅਹੁਦੇ ਲਈ ਆਤਿਸ਼ੀ ਦੇ ਨਾਂ ਦਾ ਪ੍ਰਸਤਾਵ ਰੱਖਿਆ ਸੀ। ਵਿਧਾਇਕਾਂ ਨੇ ਆਤਿਸ਼ੀ ਦੇ ਨਾਂ ਦਾ ਸਵਾਗਤ ਕੀਤਾ।

ਆਤਿਸ਼ੀ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਹੈ। ਸਾਰੇ ਵਿਧਾਇਕਾਂ ਨੇ ਖੜ੍ਹੇ ਹੋ ਕੇ ਇਸ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ।

 

2 ਦਿਨ ਪਹਿਲਾ ਅਸਤੀਫ਼ੇ ਦਾ ਕੀਤਾ ਸੀ ਐਲਾਨ….

ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਜ਼ਮਾਨਤ ਮਿਲਣ ਤੋਂ ਬਾਅਦ ਸੀਐਮ ਅਰਵਿੰਦ ਕੇਜਰੀਵਾਲ ਨੇ ਅਸਤੀਫ਼ੇ ਦਾ ਐਲਾਨ ਕਰ ਦਿੱਤਾ ਸੀ । 15 ਸਤੰਬਰ ਨੂੰ ਉਨ੍ਹਾਂ ਨੇ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਹੁਣ ਜਨਤਾ ਤੈਅ ਕਰੇਗੀ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਉਣਾ ਹੈ ਜਾਂ ਨਹੀਂ। ਸ਼ਾਮ 4.30 ਵਜੇ ਮੁੱਖ ਮੰਤਰੀ ਨਿਵਾਸ ‘ਤੇ ਵਿਧਾਇਕ ਦਲਾਂ ਦੀ ਬੈਠਕ ‘ਚ ਆਤਿਸ਼ੀ ਨੂੰ ਦਿੱਲੀ ਦਾ ਨਵਾਂ ਮੁੱਖ ਮੰਤਰੀ ਬਣਾਇਆ ਗਿਆ ਹੈ, ਕੇਜਰੀਵਾਲ ਉਪ ਰਾਜਪਾਲ (ਐਲਜੀ) ਵਿਨੈ ਸਕਸੈਨਾ ਨੂੰ ਮਿਲਣਗੇ ਅਤੇ ਉਨ੍ਹਾਂ ਨੂੰ ਆਪਣਾ ਅਸਤੀਫ਼ਾ ਸੌਂਪਣਗੇ।

 

ਆਓ ਜਾਣੀਏ ਕੌਣ ਹੈ ਦਿੱਲੀ ਦੀ ਨਵੀਂ ਮੁੱਖ ਮੰਤਰੀ ਆਤਿਸ਼ੀ ਮਾਰਲੇਨਾ ?

(ਨਿੱਜੀ ਜ਼ਿੰਦਗੀ)
8 ਜੂਨ 1981 ‘ਚ ਦਿੱਲੀ ਵਿਖੇ ਪਿਤਾ ਵਿਜੇ ਸਿੰਘ ਅਤੇ ਮਾਤਾ ਤ੍ਰਿਪਤਾ ਵਾਹੀ ਦੇ ਘਰ ਜਨਮ ਹੋਇਆ।

(ਸਿੱਖਿਆ)
ਆਕਸਫ਼ੋਰਡ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਅਤੇ ਇਤਿਹਾਸ ਵਿਸ਼ੇ ‘ਚ ਮਾਸਟਰ ਡਿਗਰੀ ਹਾਸਿਲ ਕੀਤੀ ਹੈ।

  • (ਸਿਆਸੀ ਸਫ਼ਰ)
    2013 ‘ਚ ਆਪ ਨਾਲ ਜੁੜੇ ਅਤੇ ਮੈਨੀਫੈਸਟੋ ਡਰਾਫਟਿੰਗ ਕਮੇਟੀ ਦੇ ਮੈਂਬਰ ਬਣੇ।
  • 2015 ਤੋਂ 2018 ਤੱਕ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਸਲਾਹਕਾਰ ਰਹੇ।
  • 2020 ‘ਚ ਕਾਲਕਾ ਜੀ ਵਿਧਾਨ ਸਭਾ ਸੀਟ ਤੋਂ MLA ਬਣੇ ।
  • 2023 ‘ਚ ਦਿੱਲੀ ਸਰਕਾਰ ਦੀ ਕੈਬਨਿਟ ਮਿਲੀ ਅਹਿਮ ਜਗ੍ਹਾ।

 

 

ਕੌਣ ਹਨ ਆਤਿਸ਼ੀ ? 

ਆਤਿਸ਼ੀ ਨੇ ਤੇਜ਼ੀ ਨਾਲ ਆਮ ਆਦਮੀ ਪਾਰਟੀ ‘ਚ ਆਪਣੀ ਪਛਾਣ ਬਣਾ ਲਈ ਹੈ। ਆਮ ਆਦਮੀ ਪਾਰਟੀ ਆਪਣੇ ਅੱਠ ਸਾਲਾਂ ਦੇ ਕਾਰਜਕਾਲ ਦੌਰਾਨ ਜੋ ਪ੍ਰਾਪਤੀਆਂ ਸਭ ਤੋਂ ਵੱਧ ਗਿਣਦੀ ਰਹੀ ਹੈ, ਉਨ੍ਹਾਂ ਵਿੱਚ ਸਿੱਖਿਆ ਦਾ ਖੇਤਰ ਸਿਖਰ ’ਤੇ ਹੈ ਅਤੇ ਇਸ ਦਾ ਬਹੁਤ ਸਾਰਾ ਸਿਹਰਾ ਆਤਿਸ਼ੀ ਨੂੰ ਜਾਂਦਾ ਹੈ। ਉਨ੍ਹਾਂ ਨੇ 2013 ਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਚੋਣ ਮਨੋਰਥ ਪੱਤਰ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਨੂੰ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਬੁਲਾਰਾ ਬਣਾਇਆ ਗਿਆ ਸੀ।

ਇਸ ਤੋਂ ਬਾਅਦ ਸਾਲ 2020 ਵਿੱਚ ਕਾਲਕਾਜੀ ਵਿਧਾਨ ਸਭਾ ਤੋਂ ਚੋਣ ਜਿੱਤੀ। ਸਾਲ 2023 ਵਿੱਚ ਪਹਿਲੀ ਵਾਰ ਉਨ੍ਹਾਂ ਨੇ ਦਿੱਲੀ ਦੀ ਕੇਜਰੀਵਾਲ ਸਰਕਾਰ ਵਿੱਚ ਮੰਤਰੀ ਦਾ ਅਹੁਦਾ ਸੰਭਾਲਿਆ ਸੀ। ਹੁਣ ਉਹ ਸਾਲ 2024 ਵਿੱਚ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣ ਜਾ ਰਹੇ ਹਨ |

ਆਤਿਸ਼ੀ ਨੇ ਮੱਧ ਪ੍ਰਦੇਸ਼ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਸੱਤ ਸਾਲ ਬਿਤਾਏ, ਜਿੱਥੇ ਉਹ ਜੈਵਿਕ ਖੇਤੀ ਅਤੇ ਪ੍ਰਗਤੀਸ਼ੀਲ ਸਿੱਖਿਆ ਪ੍ਰਣਾਲੀਆਂ ਵਿੱਚ ਸ਼ਾਮਲ ਸੀ। ਉੱਥੇ ਕਈ ਗੈਰ-ਲਾਭਕਾਰੀ ਸੰਸਥਾਵਾਂ ਨਾਲ ਵੀ ਕੰਮ ਕੀਤਾ, ਜਿੱਥੇ ਉਹ ਪਹਿਲੀ ਵਾਰ ਆਮ ਆਦਮੀ ਪਾਰਟੀ ਦੇ ਕੁਝ ਮੈਂਬਰਾਂ ਨੂੰ ਮਿਲੇ, ਆਤਿਸ਼ੀ ਸ਼ੁਰੂ ਤੋਂ ਹੀ ਆਮ ਆਦਮੀ ਪਾਰਟੀ ਦੇ ਨਾਲ ਹੈ।

Continue Reading