News
ਅਮਰੀਕਾ ‘ਚ 50 ਤੱਕ ਪਹੁੰਚੀ ਮਰਨ ਵਾਲਿਆਂ ਦੀ ਗਿਣਤੀ
ਜਿਥੇ ਦੇਸ਼ ਭਰ ‘ਚ ਕੋਰੋਨਾ ਵਾਇਰਸ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਓਥੇ ਹੀ ਅਮਰੀਕਾ ‘ਚ ਕੋਰੋਨਾ ਵਾਇਰਸ ਦੇ ਪੁਸ਼ਟੀ ਕੀਤੇ ਕੇਸਾਂ ਨੇ 2,000 ਅੰਕੜੇ ਨੂੰ ਪਾਰ ਕਰ ਲਿਆ ਹੈ ‘ਤੇ ਮਰਨ ਵਾਲਿਆਂ ਦੀ ਗਿਣਤੀ 50 ਤੱਕ ਪਹੁੰਚ ਗਈ ਹੈ। ਨਿਊਯਾਰਕ ਵਿਚ 330 ਅਤੇ ਕੈਲੀਫੋਰਨੀਆ ਵਿਚ 201 ਮਾਮਲੇ ਸਾਹਮਣੇ ਆਏ ਹਨ। ਕਨੈਕਟੀਕਟ ਦੇ ਮੁੱਖ ਮਹਾਂਮਾਰੀ ਵਿਗਿਆਨੀ ਨੇ ਅੱਜ ਕਿਹਾ, ਕਿ ਰਾਜ ਦੀ 10 ਤੋਂ 20 ਪ੍ਰਤੀਸ਼ਤ ਆਬਾਦੀ ਅਗਲੇ ਮਹੀਨੇ ਵਿਚ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਸਕਦੀ ਹ।
ਅੱਜ ਤੱਕ ਕਨੈਕਟੀਕਟ ਵਿਚ ਸਿਰਫ ਤਿੰਨ ਵਿਅਕਤੀਆਾ ਦਾ ਕੋਰੋਨਾ ਵਾਇਰਸ ਸਬੰਧੀ ਟੈਸਟ ਕੀਤਾ ਗਿਆ ਹੈ। ਓਹੀਓ ਦੇ ਸਿਹਤ ਵਿਭਾਗ ਦੇ ਡਾਇਰੈਕਟਰ ਐਮੀ ਐਕਟਨ ਨੇ ਆਪਣੇ ਰਾਜ ਬਾਰੇ ਗੰਭੀਰ ਮੁਲਾਂਕਣ ਕੀਤਾ ‘ਤੇ ਕਿਹਾ ਕਿ ਆੰਕੜੇ ਦੱਸਦੇ ਹਨ ਕਿ ਰਾਜ ਦੀ 1 ਪ੍ਰਤੀਸ਼ਤ ਆਬਾਦੀ ਪਹਿਲਾਾ ਤੋਂ ਹੀ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੈ। ਮੌਜੂਦਾ ਸਮੇਂ 117,000 ਲੋਕ ਵਾਇਰਸ ਨਾਲ ਘੁੰਮ ਰਹੇ ਹਨ। ਓਹੀਓ ‘ਚ ਹੁਣ ਤੱਕ ਸਿਰਫ ਛੇ ਮਾਮਲੇ ਸਾਹਮਣੇ ਆਏ ਹਨ। ਲੂਸੀਆਨਾ ਨੇ ਪ੍ਰਾਇਮਰੀ ਚੋਣਾਂ ਨੂੰ ਮੁਲਤਵੀ ਕਰ ਦਿੱਤਾ ਹੈ। ਓਹੀਓ, ਮਿਸ਼ੀਗਨ ਅਤੇ ਮੈਰੀਲੈਂਡ ਨੇ ਸਾਰੇ ਕੇ-12 ਸਕੂਲ ਬੰਦ ਕਰ ਦਿੱਤੇ ਹਨ। ਕੈਲੀਫੋਰਨੀਆ ਵਿਚ ਛੇਵੀਂ ਮੌਤ ਹੋਣ ਦੀ ਖ਼ਬਰ ਹੈ।