Punjab
ਅਸਟਰੇਲੀਆ ‘ਚ ਤਰਨ ਤਾਰਨ ਦੇ ਨੋਜਵਾਨ ਦੀ ਭੇਦਭਰੀ ਹਾਲਤ ਵਿੱਚ ਮੋਤ

ਤਰਨ ਤਾਰਨ, 10 ਮਈ (ਪਵਨ ਸ਼ਰਮਾ): ਬੀਤੇ ਦਿਨੀ ਤਰਨ ਤਾਰਨ ਦੇ ਪਿੰਡ ਲਖਨਾ ਤਪਾ ਦੇ 22 ਸਾਲਾ ਨੋਜਵਾਨ ਦੀ ਅਸਟਰੇਲੀਆ ਦੇ ਮੈਲਬੋਰਨ ਸ਼ਹਿਰ ਵਿੱਚ ਭੇਦਭਰੀ ਹਾਲਤ ਵਿੱਚ ਮੋਤ ਹੋ ਗਈ ਸੀ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਵੱਲੋ ਮੋਤ ਦੀ ਖਬਰ ਦਾ ਪਤਾ ਚੱਲਣ ਤੋ ਬਾਅਦ ਮ੍ਰਿਤਕ ਦੀ ਲਾਸ਼ ਅੰਤਿਮ ਸੰਸਕਾਰ ਲਈ ਪਿੰਡ ਲਾਉਣ ਦੀ ਮੰਗ ਕੀਤੀ ਸੀ। ਜਿਸਦੇ ਚੱਲਦਿਆਂ ਅਸਟਰੇਲੀਆਂ ਵਿੱਚ ਭਾਰਤ ਸਰਕਾਰ ਦੇ ਅਧਿਕਾਰੀਆਂ ਦੀ ਦਖਲ ਅੰਦਾਜੀ ਤੋ ਬਾਅਦ ਮਿ੍ਰਤਕ ਦੀ ਲਾਸ਼ ਉਸਦੇ ਜੱਦੀ ਪਿੰਡ ਲਖਨਾ ਤਪਾ ਪਹੁੰਚੀ। ਜਿਥੇ ਪਰਿਵਾਰਕ ਮੈਬਰਾਂ ਵੱਲੋ ਗਮਗੀਨ ਮਹੋਲ ਵਿੱਚ ਉਸਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਗੋਰਤੱਲਬ ਹੈ ਕਿ ਮਿ੍ਰਤਕ ਜਗਰੂਪ ਸਿੰਘ ਡੇਢ ਕੁ ਸਾਲ ਪਹਿਲਾਂ ਰੋਟੀ ਰੋਜੀ ਦੀ ਖਾਤਰ ਆਸਟਰੇਲੀਆ ਗਿਆ ਸੀ ਇਸ ਮੋਕੇ ਮਿ੍ਰਤਕ ਦੇ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਮਿ੍ਰਤਕ ਦੀ ਲਾਸ਼ ਪਿੰਡ ਪਹੁੰਚਾਣ ਵਿੱਚ ਅਹਿਮ ਭੂਮਿਕਾ ਨਿਭਾਉਣ ਤੇ ਭਾਰਤ ਸਰਕਾਰ ਅਤੇ ਸਰਕਾਰ ਦੇ ਅਸਟਰੇਲੀਆਂ ਵਿੱਚ ਅਧਿਕਾਰੀਆ ਦਾ ਵਿਸ਼ੇਸ ਤੋਰ ਤੇ ਧੰਨਵਾਦ ਕੀਤਾ ਗਿਆ।