Punjab
ਅੱਗ ਲੱਗਣ ਨਾਲ 10 ਏਕੜ ਕਣਕ ਦੀ ਨਾੜ ਸੜ ਕੇ ਸੁਆਹ
PUNJAB : ਜਲਾਲਾਬਾਦ ਦੇ ਪਿੰਡ ਤਾਜਾਪੱਟੀ ਅਤੇ ਧਰਾਂਗਵਾਲਾ ਦੇ ਖੇਤਾਂ ਵਿੱਚ ਭਿਆਨਕ ਅੱਗ ਲੱਗਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ| ਜਿਸ ਕਾਰਨ ਕਰੀਬ 10 ਏਕੜ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ ਹੈ | ਅੱਗਜਣੀ ਦੀ ਘਟਨਾ ਦਾ ਪਤਾ ਲੱਗਣ ਤੇ ਪਿੰਡ ਵਾਸੀਆਂ ਵੱਲੋਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ |
ਜਿਸ ਤੋਂ ਬਾਅਦ ਮੌਕੇ ਤੇ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚ ਗਈ ਸੀ |ਕੜੀ ਮੁਸ਼ੱਕਤ ਨਾਲ ਇਸ ਅੱਗ ਤੇ ਕਾਬੂ ਪਾਇਆ ਗਿਆ | ਇਹ ਅੱਗ ਇਨ੍ਹੀਂ ਜ਼ਿਆਦਾ ਭਿਆਨਕ ਸੀ ਕਿ ਤੇਜ਼ ਹਵਾ ਕਾਰਨ ਅੱਗ ਫੈਲਦੀ ਹੀ ਗਈ | ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਖੇਤਾਂ ‘ਚ ਖੜ੍ਹੇ ਖੰਭਿਆਂ ਦੀਆਂ ਤਾਰਾਂ ‘ਚ ਸਪਾਰਕਿੰਗ ਹੋਣ ਕਾਰਨ ਲੱਗੀ ਹੈ | ਇਸ ਅੱਗ ਕਾਰਨ ਪਿੰਡ ਤਾਜਾਪੱਟੀ ਅਤੇ ਧਰਾਂਗਵਾਲਾ ਦੇ ਖੇਤਾਂ ਵਿੱਚ ਅੱਗ ਫੈਲਣ ਕਾਰਨ ਕਈ ਏਕੜ ਕਿਸਾਨਾਂ ਦੀ ਫਸਲ ਬਰਬਾਦ ਹੋਈ ਹੈ |
ਜਾਣਕਾਰੀ ਮੁਤਾਬਿਕ ਪਿੰਡ ਵਾਸੀ ਅਜਮੇਰ ਮਾਸਟਰ ਨੇ ਲੋਕਾਂ ਨੂੰ ਵਾਢੀ ਦੇ ਸੀਜ਼ਨ ਦੌਰਾਨ ਬੀੜੀ ਸਿਗਰਟਾਂ ਤੋਂ ਪ੍ਰਹੇਜ਼ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਕ ਛੋਟੀ ਜਿਹੀ ਗਲਤੀ ਕਾਰਨ ਵਿਅਕਤੀ ਦੀ ਪੂਰੇ ਸਾਲ ਦੀ ਕਮਾਈ ਅੱਗ ਦੀ ਲਪੇਟ ਵਿਚ ਆ ਸਕਦੀ ਹੈ, ਇਸ ਲਈ ਸਾਨੂੰ ਖੇਤਾਂ ਦੇ ਨੇੜਿਓਂ ਲੰਘਣ ਸਮੇਂ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਅਤੇ ਬੀੜੀ, ਸਿਗਰਟ ਆਦਿ ਦੀ ਵਰਤੋਂ ਨਹੀਂ ਕਰਨੀ ਚਾਹੀਦੀ|