Delhi
ਇਜ਼ਰਾਈਲ ਦੇ ਵਿਗਿਆਨੀਆਂ ਨੇ ਬਣਾਇਆ ਕੋਰੋਨਾ ਵਾਇਰਸ ਦਾ ਵੈਕਸੀਨ

13 , ਮਾਰਚ , ਇਜ਼ਰਾਈਲ ਦੇ ਵਿਗਿਆਨੀ ਜਲਦ ਹੀ ਕੋਰੋਨਾ ਵਾਇਰਸ ਦੇ ਵੈਕਸੀਨ ਦਾ ਆਗਾਜ਼ ਕਰਨਗੇ । ਇਜ਼ਰਾਈਲ ਦੀ ਇੱਕ ਵੈਬਸਾਈਟ ਅਨੁਸਾਰ, ਇਸ ਵੈਕਸੀਨ ਦੇ ਬਾਰੇ ਉਹਨਾਂ ਨੂੰ ਵੀਰਵਾਰ ਨੂੰ ਪਤਾ ਲੱਗਿਆ ਸੀ। ਜਿਸਦੇ ਚਲਦਿਆਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੀ ਨਿਗਰਾਨੀ ਦੇ ਵਿੱਚ institute of biologic research ਵਿੱਚ ਕੋਰੋਨਾ ਵਾਇਰਸ ਦੀ ਰਿਸਰਚ ਕੀਤੀ ਗਈ ਹੈ। ਦੱਸ ਦਈਏ ਕਿ ਵਿਗਿਆਨੀਆਂ ਨੇ ਇਸ ਵਾਇਰਸ ਦੇ ਲੱਛਣਾ ਅਤੇ ਜੈਵਿਕ ਤੰਤਰਾਂ ਨੂੰ ਹਾਸਿਲ ਕਰਨ ਵਿੱਚ ਸਫਲਤਾ ਪ੍ਰਾਪਤ ਕਰ ਲਈ ਹੈ। ਰਿਪੋਰਟ ਮੁਤਾਬਿਕ ਇਸ ਵੈਕਸੀਨ ਦੇ ਲਈ ਕਈ ਤਰਾਂ ਦੇ ਤਜ਼ਰਬੇ ਦੀ ਲੋੜ ਹੈ ਉਸਤੋਂ ਬਾਅਦ ਹੀ ਅਸੀਂ ਇਹ ਕਹਿ ਸਕਦੇ ਹਾਂ
ਕਿ ਇਹ ਵੈਕਸੀਨ ਲੋਕਾਂ ਲਈ ਕਿੰਨਾ ਲਾਭਦਾਇਕ ਸਾਬਿਤ ਹੁੰਦਾ ਹੈ।

ਹਾਲਾਂਕਿ ਦੇਖਿਆ ਗਿਆ ਹੈ। ਇਸ ਵਾਇਰਸ ਦੇ ਕਰਕੇ ਕਾਫੀ ਦੇਸ਼ਾ ਦੇ ਲੋਕੀ ਆਏ ਦਿਨ ਬਿਮਾਰੀ ਨਾਲ ਜੂਝ ਰਹੇ ਹਨ। ਇਸ ਬਿਮਾਰੀ ਦਾ ਪ੍ਰਭਾਵ ਸਭ ਤੋਂ ਜ਼ਿਆਦਾ ਚੀਨ ਦੇ ਵਿੱਚ ਦੇਖਿਆ ਗਿਆ ਹੈ, ਅਤੇ ਉਸਤੋਂ ਬਾਅਦ ਇਹ ਹੋਲੀ ਹੋਲੀ ਕਰਕੇ ਬਾਕੀ ਦੇਸ਼ਾ ਦੇ ਵਿੱਚ ਵੀ ਆ ਰਿਹਾ ਹੈ, ਜਿਵੇ ਕਿ ਇਟਲੀ , ਇਰਾਨ , ਫਰਾਂਸ , ਜਰਮਨੀ , ਸਪੇਨ ਅਤੇ ਭਾਰਤ ਦੇ ਵਿੱਚ ਵੀ ਇਹ ਵਾਇਰਸ ਪੋਜ਼ੀਟਿਵ ਪਾਇਆ ਗਿਆ। ਕੋਵਿਦ -19 ਦੇ ਲਗਭਗ 73 ਮਾਮਲੇ ਸਾਹਮਣੇ ਆਏ ਹਨ ਅਤੇ ਇਸਦੇ ਵਿਚ 17 ਵਿਦੇਸ਼ੀ ਨਾਗਰਿਕ ਅਤੇ 56 ਭਾਰਤੀ ਹਨ ।