Punjab
ਐੱਸ.ਏ.ਐੱਸ ਨਗਰ ‘ਚ ਆਇਆ ਕੋਰੋਨਾ ਦਾ ਇੱਕ ਹੋਰ ਨਵਾਂ ਮਾਮਲਾ, ਕੁੱਲ ਗਿਣਤੀ ਹੋਈ 63

ਐੱਸ.ਏ.ਐੱਸ ਨਗਰ, 23 ਅਪ੍ਰੈਲ : ਜ਼ਿਲ੍ਹਾ ਐੱਸ.ਏ.ਐੱਸ ਨਗਰ ਦੇ ਨਵਾਂਗਰਾਉਂ ਵਿਖੇ ਇੱਕ ਹੋਰ ਕੋਰੋਨਾ ਦਾ ਮਾਮਲਾ ਸਾਹਮਣੇ ਆਉਣ ਨਾਲ ਜ਼ਿਲ੍ਹੇ ਅੰਦਰ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 63 ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਨਵਾਂ ਆਇਆ ਮਰੀਜ਼ ਵੀ ਪੀ.ਜੀ.ਆਈ ਵਿਖੇ ਕੰਮ ਕਰਦਾ ਸੀ, ਉਨ੍ਹਾਂ ਕਿਹਾ ਕਿ ਨਵਾਂ ਗਰਾਉਂ ਵਿਖੇ ਕੋਰੋਨਾ ਪੀੜਤ ਪਹਿਲੇ ਮਰੀਜ਼ ਦੀ ਪਤਨੀ, ਮਾਂ, ਧੀ ਅਤੇ ਸਾਲੇ ਤੋਂ ਇਲਾਵਾ ਕਿਸੇ ਹੋਰ ਪਰਿਵਾਰਕ ਮੈਂਬਰ ਦੇ ਸੈਂਪਲਾਂ ਵਿੱਚ ਕੋਈ ਹੋਰ ਮਰੀਜ਼ ਸਾਹਮਣੇ ਨਹੀਂ ਆਇਆ ਹੈ।