Connect with us

Punjab

Corona Update: ਕਪੂਰਥਲਾ ਹੋਇਆ ਕੋਰੋਨਾ ਮੁਕਤ

Published

on

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਵਿਦਿਆਰਥਣ ਦੀ ਇਲਾਜ਼ ਤੋਂ ਬਾਅਦ ਰਿਪੋਰਟ ਨੈਗੇਟਿਵ ਆਈ ਹੈ। ਉਸਦੀ ਕੱਲ੍ਹ ਜਾਂਚ ਕੀਤੀ ਗਈ ਸੀ ਜਿਸਦੀ ਰਿਪੋਰਟ ਨੇਗੀਟਿਵ ਪਾਈ ਗਈ ਸੀ। ਇਸਦੇ ਬਾਅਦ ਅੱਜ ਦੁਬਾਰਾ ਜਾਂਚ ਕੀਤੀ ਗਈ ਜਿਸ ਵਿੱਚ ਉਸਦੀ ਰਿਪੋਰਟ ਦੁਬਾਰਾ ਨੈਗੇਟਿਵ ਪਾਏ ਜਾਣ ਤੋਂ ਬਾਅਦ ਉਸਨੂੰ ਕਪੂਰਥਲਾ ਦੇ ਸਰਕਾਰੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਜਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਇਸ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ, ਜਿਸ ਤੋਂ ਬਾਅਦ ਉਸਨੂੰ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਸੀ।
ਦੱਸ ਦੇਈਏ ਕੇ ਇਸ ਤੋਂ ਇਲਾਵਾ ਕਪੂਰਥਲਾ ‘ਚ ਇੱਕ ਹੋਰ ਵਿਅਕਤੀ ਦੀ ਕੋਰੋਨਾ ਰਿਪੋਰਟ ਨੈਗੇਟਿਵ ਪਾਈ ਗਈ ਹੈ, ਜਿਸ ਤੋਂ ਬਾਅਦ ਕਪੂਰਥਲਾ ਕੋਰੋਨਾ ਮੁਕਤ ਹੋ ਗਿਆ ਹੈ।
ਹੁਣ ਪੰਜਾਬ ਦੇ 6 ਜਿਲ੍ਹੇ ਫਾਜ਼ਿਲਕਾ, ਬਠਿੰਡਾ, ਗੁਰਦਸਪੂਰ, ਤਰਨਤਾਰਨ, ਮੋਗਾ ਅਤੇ ਕਪੂਰਥਲਾ ਗ੍ਰੀਨ ਜ਼ੋਨ ਵਿਚ ਹਨ।