Uncategorized
ਕਮਲ ਕੌਰ ਭਾਬੀ ਦੇ ਕਾਤਲ ਗਿ੍ਫਤਾਰ

ਕਮਲ ਕੌਰ ਭਾਬੀ ਦੀ ਮੌਤ ਮਾਮਲੇ ‘ਚ ਪੁਲਿਸ ਨੇ ਐਕਸ਼ਨ ਲਿਆ ਲੈਂਦੇ ਹੋਏ ਨਿਹੰਗ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਉਸ ਦੇ 2 ਸਾਥੀਆਂ ਸਣੇ ਹਿਰਾਸਤ ‘ਚ ਲਿਆ ਹੈ। ਜਾਣਕਾਰੀ ਮੁਤਾਬਕ ਨਿਹੰਗ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਸੋਸ਼ਲ ਮੀਡੀਆ ‘ਤੇ ਅਸ਼ਲੀਲ ਕੰਟੈਂਟ ਨੂੰ ਲੈ ਕੇ ਕਮਲ ਕੌਰ ਨੂੰ ਜਾਨ ਤੋ ਮਾਰਨ ਦੀ ਧਮਕੀ ਦਿੱਤੀ ਸੀ।
ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਇੰਸਟਾਗ੍ਰਾਮ ‘ਤੇ ਕਮਲ ਕੌਰ ਭਾਬੀ ਦੇ ਨਾਂ ਨਾਲ ਜਾਣੀ ਜਾਂਦੀ ਕੰਚਨ ਕੁਮਾਰੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਲਿਖਿਆ ਕਿ “ਖਾਲਸਾ ਕਦੇ ਵੀ ਔਰਤ ‘ਤੇ ਵਾਰ ਨਹੀਂ ਕਰਦਾ, ਇਸ ਬਿਹਾਰਨ ਨੇ ਸਿੱਖ ਬੀਬੀਆਂ ਦਾ ਕੌਰ ਨਾਮ ਵਰਤ ਕੇ ਸਾਡਾ ਇਤਿਹਾਸ ਤੇ ਸੱਭਿਆਚਾਰ ਖਰਾਬ ਕੀਤਾ ਤੇ ਇਸਦਾ ਸੋਧਾ ਲਾਉਣ ‘ਚ ਕੋਈ ਹਰਜ ਨਹੀਂ ਸੀ” ਦੱਸ ਦੇਈਏ ਕਿ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੀ ਲਾਸ਼ ਬਠਿੰਡਾ ਵਿੱਚ ਇੱਕ ਕਾਰ ਵਿੱਚੋਂ ਮਿਲੀ ਸੀ। ਕਮਲ ਕੌਰ ਭਾਬੀ ਲੁਧਿਆਣਾ ਦੀ ਰਹਿਣ ਵਾਲੀ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਟੀ ਐਸਪੀ ਨਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਮੰਗਲਵਾਰ ਸਵੇਰੇ 5:30 ਵਜੇ ਸੂਚਨਾ ਮਿਲੀ ਕਿ ਹਸਪਤਾਲ ਦੀ ਪਾਰਕਿੰਗ ਵਿੱਚ ਖੜੀ ਇੱਕ ਕਾਰ ਵਿੱਚੋਂ ਬਦਬੂ ਆ ਰਹੀ ਹੈ। ਜਾਂਚ ਕਰਨ ‘ਤੇ ਕਾਰ ਵਿੱਚੋਂ ਇੱਕ ਔਰਤ ਦੀ ਲਾਸ਼ ਮਿਲੀ, ਜਿਸ ਦੀ ਉਮਰ ਲਗਭਗ 35 ਸਾਲ ਸੀ। ਪਹਿਲਾਂ ਤਾਂ ਲਾਸ਼ ਦੀ ਪਛਾਣ ਨਹੀਂ ਹੋ ਸਕੀ ਪਰ ਬਾਅਦ ਵਿੱਚ ਇਹ ਖੁਲਾਸਾ ਹੋਇਆ ਕਿ ਇਹ ਲਾਸ਼ ਕਮਲ ਕੌਰ ਦੀ ਹੈ।