Punjab
ਕਸ਼ਮੀਰ ਤੋਂ ਚੱਲੀ ਯੂਪੀ ਲਈ ਬੱਸ ਖੰਨਾ ‘ਚ ਪਲਟੀ, 2 ਵਿਅਕਤੀ ਗੰਭੀਰ ਕੀਤਾ ਪਟਿਆਲਾ ਰੈਫਰ
ਖੰਨਾ, 12 ਮਈ (ਗੁਰਜੀਤ ਸਿੰਘ): ਪੰਜਾਬ ਚ ਫ਼ਸੇ ਪ੍ਰਵਾਸੀ ਮਜਦੂਰ ਪਹਲੇ ਤੋਂ ਹੀ ਪ੍ਰੇਸ਼ਾਨ ਸਨ ਹੁਣ ਜਦੋਂ ਕਾਫ਼ੀ ਮੁਸ਼ਕਿਲਾਂ ਤੋਂ ਬਾਅਦ ਉਨ੍ਹਾਂ ਸਾਰਿਆਂ ਨੂੰ ਘਰ ਭੇਜਿਆ ਜਾ ਰਿਹਾ ਸੀ ਤਾਂ ਨੈਸ਼ਨਲ ਹਾਈਵੇ ਜੀ ਟੀ ਰੋੜ ਖੰਨਾ ਵਿੱਖੇ ਓਹਨਾ ਦੀ ਰਾਤ ਨੂੰ ਬੱਸ ਪਲਟ ਗਈ। ਇਹ ਘਟਨਾ ਰਾਤ 4:30 ਵਜੇ ਹੋਈ ਜਦੋ ਮਜਦੂਰ ਸੋ ਰਹੇ ਸੀ। ਇਸ ਘਟਨਾ ਵਿੱਚ ਇੱਕ ਦਰਜਨ ਤੋਂ ਵੱਧ ਲੋਕ ਘਾਇਲ ਹੋਏ ਜਿਨ੍ਹਾਂ ਨੂੰ ਮੌਕੇ ਤੇ ਪਹੁੰਚ ਕਰ ਪੁਲਿਸ ਵਲੋਂ ਨਿਜੀ ਹਸਪਤਾਲ ਚ ਦਾਖ਼ਿਲ ਕਰਵਾਇਆ ਗਿਆ। ਜਦਕਿ 2 ਲੋਕ ਗੰਭੀਰ ਦੱਸੇ ਜਾ ਰਹੇ ਹਨ ਜਿਨ੍ਹਾਂ ਨੂੰ ਪਟਿਆਲਾ ਰਜਿੰਦਰ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ।
ਇਸ ਬਾਰੇ ਬੱਸ ਵਿੱਚ ਸਵਾਰ ਸਵਾਰੀਆਂ ਨੇ ਦੱਸਿਆ ਕਿ ਉਹ ਜੰਮੂ ਦੇ ਕਠੂਆ ਤੋਂ ਰਾਤ ਯੂਪੀ ਲਈ ਰਵਾਨਾ ਹੋਏ ਸੀ ਉਨ੍ਹਾਂ ਨੂੰ ਮੁਰਦਾਬਾਦ, ਹਰਦੋਈ ਜਾਣਾ ਸੀ। ਜਿਸਦੇ ਲਈ ਉਨ੍ਹਾਂ ਨੇ ਇੱਕ ਹਜ਼ਾਰ ਰੁਪਏ ਦਿੱਤੇ ਸਨ। ਰਾਤ ਵਿੱਚ ਜਦੋਂ ਜ਼ਿਆਦਾਤਰ ਸਵਾਰੀਆਂ ਸੋ ਰਹੀ ਸੀ ਤੇ ਖੰਨਾ ਦੇ ਨੇੜੇ ਆਉਂਦੇ ਹੀ ਡਰਾਈਵਰ ਦੀ ਅੱਖ ਲੱਗ ਗਈ ਜਿਸਤੋਂ ਬਾਅਦ ਸੰਤੁਲਨ ਬਿਗੜਨ ਕਾਰਨ ਬੱਸ ਪਲਟ ਗਈ। ਬੱਸ ਵਿੱਚ 40 ਤੋਂ 45 ਸਵਾਰੀਆਂ ਮੌਜੂਦ ਸੀ ਜਿਨ੍ਹਾਂ ਵਿੱਚੋਂ10 ਤੋਂ ਵੱਧ ਲੋਕਾਂ ਨੂੰ ਸੱਟ ਲੱਗੀ ਹੈ ਤੇ 2 ਲੋਕਾਂ ਨੂੰ ਪਇਆਲ ਰੈਫਰ ਕੀਤਾ ਗਿਆ ਹੈ।