Punjab
ਕੇਂਦਰ ਦੀਆਂ ਥਾਲੀਆਂ ਤੋਂ ਬਾਅਦ ਪੰਜਾਬ ਕਾਂਗਰਸ ਦਾ ਜੈਕਾਰਾ ਜੈ ਘੋਸ਼ ਦਿਵਸ
ਚੰਡੀਗੜ੍ਹ, 18 ਅਪ੍ਰੈਲ: ਕੋਰੋਨਾ ਦਾ ਕਹਿਰ ਪੂਰੀ ਦੁਨੀਆ ਤੇ ਮੰਡਰਾ ਰਿਹਾ ਹੈ। ਇਸ ਸਮੇਂ ਪੂਰਾ ਵਿਸ਼ਵ ਕੋਵਿਡ-19 ਖਿ਼ਲਾਫ਼ ਸਭ ਤੋਂ ਵੱਡੀ ਜੰਗ ਲੜ ਰਿਹਾ ਹੈ। ਇਹ ਇਕ ਅਜਿਹੀਂ ਕੁਦਰਤੀ ਆਫਤ ਸਾਡੇ ਸਭ ਤੋਂ ਆਣ ਪਈ ਹੈ। ਪਰ ਫਿਰ ਵੀ ਪੰਜਾਬ ਨੂੰ ਇਸ ਬਿਮਾਰੀ ਤੋਂ ਹਰਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਇਸ ਦੇ ਪਸਾਰ ਨੂੰ ਕਾਫੀ ਹੱਦ ਤੱਕ ਕਾਬੂ ‘ਚ ਰੱਖਣ ਵਿਚ ਕਾਮਯਾਬ ਹੋਏ ਹਾਂ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਧਾਨ ਮੰਤਰੀ ਸਾਹਮਣੇ ਲਗਾਤਾਰ ਇਹ ਮੰਗ ਉਠਾਈ ਜਾ ਰਹੀ ਹੈ ਕਿ ਇਸ ਮੁਸ਼ਕਿਲ ਦੌਰ ਵਿਚ ਕੇਂਦਰ
ਸਰਕਾਰ ਸੂਬਿਆਂ ਦੀ ਮਦਦ ਕਰੇ ਤਾਂ ਜੋ ਉਹ ਇਸ ਔਖੇ ਸਮੇਂ ਵਿਚ ਜਿੰਨਾ ਆਰਥਿਕ ਔਕੜਾਂ ਦਾ ਸਾਹਮਣਾ ਕਰ ਰਹੇ ਹਨ ਉਨਾ ਤੋਂ ਬੱਚ ਸਕਣ।
ਦਸਣਯੋਗ ਹੈ ਕਿ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕੈਪਟਨ ਸਰਕਾਰ ਵੱਲੋਂ ਆਪਣੇ ਹਲਕੇ, ਜ਼ਿਲ੍ਹੇ, ਬਲਾਕ ਵਿਚ 20 ਅਪ੍ਰੈਲ 2020 ਨੂੰ ਸ਼ਾਮ 6 ਵਜੇ ਲੋਕਾਂ ਨੂੰ ਆਪਣੇ ਘਰਾਂ ਦੇ ਅੰਦਰ ਰਹਿੰਦੇ ਹੋਏ ਜੈਕਾਰੇ ਲਾਉਣ ਨੂੰ ਕਿਹਾ ਹੈ।
ਦੱਸ ਦਈਏ ਕਿ ਇਸਤੋਂ ਪਹਿਲਾ ਪ੍ਰਧਾਨ ਮੰਤਰੀ ਵੱਲੋਂ 5 ਅਪ੍ਰੈਲ ਨੂੰ ਸ਼ਾਮ 5 ਵਜੇ 5 ਮਿੰਟਾਂ ਲਈ ਥਾਲੀਆਂ, ਤਾੜੀਆਂ ਤੇ ਘੰਟਾ ਵਜਾਉਣ ਲਈ ਕਿਹਾ ਸੀ ਫਿਰ 9 ਅਪ੍ਰੈਲ ਨੂੰ ਰਾਤ 9 ਵਜੇ 9 ਮਿੰਟ ਲਈ ਦੀਵਾ, ਮੋਮਬੱਤੀ ਜਲਾਉਣ ਨੂੰ ਕਿਹਾ ਸੀ ਤੇ ਹੁਣ ਪੰਜਾਬ ਸਰਕਾਰ ਵੱਲੋਂ 20 ਅਪ੍ਰੈਲ ਨੂੰ ਸ਼ਾਮ 6 ਵਜੇ ‘ ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਅਤੇ ਹਰ ਹਰ ਮਹਾਦੇਵ ਦੀਆਂ ਜੈਕਾਰਾ ਲਾਉਣ ਨੂੰ ਕਿਹਾ। ਇਹਨਾ ਦਾ ਕਹਿਣਾ ਹੈ ਕਿ ਇਸ ਨਾਲ ਦੇਸ਼ਵਾਸੀਆਂ ਤੇ ਸੂਬੇ ਵਸਿਆ ਦੇ ਇੱਕ ਜੁੱਟ ਹੋਣ ਦਾ ਪਤਾ ਲਗੇਗਾ। ਪਰ ਗੱਲ ਇਹ ਆਉਂਦੀ ਹੈ ਕਿ ਆਖਿਰ ਥਾਲੀਆਂ, ਮੋਮਬੱਤੀਆਂ ਤੇ ਜੈਕਾਰੇ ਨਾਲ ਹੋਵੇਗਾ ਕੀ? ਇਸ ਮਹਾਂਮਾਰੀ ਨਾਲ ਪੂਰਾ ਦੇਸ਼ ਜੁੱਝ ਰਿਹਾ ਹੈ ਪਰ ਇਸ ਸਮੇਂ ਸਭ ਤੋਂ ਮੁਸ਼ਕਿਲ ਸਮਾਂ ਮਜ਼ਦੂਰਾਂ ਲਈ ਹੈ, ਕੀ ਇਹਨਾਂ ਵੱਲੋਂ ਦਿੱਤੇ ਇਹ ਗੁਰਮੰਤਰਾਂ ਨਾਲ ਕੋਰੋਨਾ ਖ਼ਤਮ ਹੋ ਜਾਵੇਗਾ, ਇਹ ਇੱਕ ਵੱਡਾ ਸਵਾਲ ਬਣਿਆ ਹੋਇਆ ਹੈ।