Connect with us

National

ਕੰਗਨਾ ਰਣੌਤ ਬਾਰੇ ਆਹ ਕੀ ਬੋਲ ਗਏ ਰਵਨੀਤ ਬਿੱਟੂ?

Published

on

ਇਕ ਵਾਰ ਫਿਰ ਤੋਂ ਕੰਗਨਾ ਰਣੌਤ ਦੀਆਂ ਮੁਸ਼ਕਿਲਾਂ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਦਰਅਸਲ ਬੀਤੇ ਦਿਨ ਗਾਂਧੀ ਜਯੰਤੀ ਮੌਕੇ ਵਿਵਾਦਿਤ ਪੋਸਟ ਕੀਤੀ ਅਤੇ ਫਿਰ ਹਿਮਾਚਲ ਵਿੱਚ ਇਕ ਸਮਾਗਮ ਦੌਰਾਨ ਬਿਨਾਂ ਨਾਂ ਲਏ ਪੰਜਾਬੀਆਂ ਬਾਰੇ ਵਿਵਾਦਿਤ ਬਿਆਨ ਦਿੱਤਾ। ਜਿਸ ਮਗਰੋਂ ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਹਲਚਲ ਮੱਚ ਗਈ ਹੈ।

ਦਰਅਸਲ, ਬੀਜੇਪੀ ਸੰਸਦ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਤ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪੋਸਟ ਕਰਕੇ ਕਿਹਾ ਹੈ ਕਿ ਦੇਸ਼ ਦਾ ਪਿਤਾ ਨਹੀਂ ਲਾਲ ਹੁੰਦਾ ਹੈ। ਗਾਂਧੀ ਜਯੰਤੀ ‘ਤੇ ਕੀਤੀ ਗਈ ਇਹ ਪੋਸਟ ਕਾਫੀ ਵਾਇਰਲ ਹੋ ਰਹੀ ਹੈ। ਪੋਸਟ ‘ਚ ਲਿਖਿਆ ਹੈ ਕਿ ‘ਧੰਨ ਹਨ ਭਾਰਤ ਮਾਤਾ ਦੇ ਇਹ ਲਾਲ।’ ਇਸ ਦੇ ਹੇਠਾਂ ਕੰਗਨਾ ਨੇ ਲਾਲ ਬਹਾਦੁਰ ਸ਼ਾਸਤਰੀ ਦੀ ਫੋਟੋ ਲਾਈ ਹੈ।

ਇਸ ਪੋਸਟ ਰਾਹੀਂ ਉਨ੍ਹਾਂ ਨੇ ਮਹਾਤਮਾ ਗਾਂਧੀ ‘ਤੇ ਚੁਟਕੀ ਲਈ ਹੈ। ਹੁਣ ਭਾਜਪਾ ਨੇਤਾਵਾਂ ਨੇ ਕੰਗਨਾ ਦੇ ਇਸ ਬਿਆਨ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਜਦੋਂ ਬੁੱਧਵਾਰ ਨੂੰ ਚੰਡੀਗੜ੍ਹ ਵਿੱਚ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਹੱਥ ਜੋੜ ਕੇ ਜਵਾਬ ਦਿੱਤਾ ਕਿ ਬਾਪੂ ਨੇ ਕਿਹਾ ਸੀ ਕਿ ਮਾੜੀ ਗੱਲ ਸੁਣੋ ਤਾਂ ਕੰਨ ਬੰਦ ਕਰ ਲਓ।

ਉਧਰ, ਹੁਣ ਭਾਜਪਾ ਆਗੂ ਇਸ ਦਾ ਸਿੱਧਾ ਵਿਰੋਧ ਕਰ ਰਹੇ ਹਨ। ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਕੰਗਣਾ ਦੇ ਇਹ ਵਿਚਾਰ ਨੱਥੂ ਰਾਮ ਗੋਡਸੇ ਦੇ ਹਨ, ਜਦਕਿ ਕਾਂਗਰਸੀ ਆਗੂ ਡਾ: ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਭਾਜਪਾ ਨੂੰ ਕੰਗਣਾ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ। ਹੁਣ ਉਸ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।