punjab
ਕੰਜਕ ਪੂਜਨ ਮੌਕੇ ਲੰਗਰ ਲਗਾਇਆ

ਮੋਹਾਲੀ,14 ਅਕਤੂਬਰ,( ਬਲਜੀਤ ਮਰਵਾਹਾ): ਵੀਰਵਾਰ ਨੂੰ ਕੰਜਕ ਪੂਜਨ, ਰਾਮ ਨੌਮੀ ਤਿਉਹਾਰ ਮੌਕੇ ਮੋਹਾਲੀ ਪਿੰਡ ਵਿਖੇ ਲੰਗਰ ਲਗਾਇਆ ਗਿਆ। ਇੱਥੋਂ ਦੇ ਸ਼ਿਵ ਮੰਦਿਰ ਦੇ ਸੇਵਾਦਾਰ ਜਤਿੰਦਰ ਸਿੰਘ ਪੰਮਾ, ਬਲਵਿੰਦਰ ਸਿੰਘ ਬਿੰਦੀ ਨੇ ਦੱਸਿਆ ਕਿ ਸੰਗਤ ਨੂੰ ਕੜੀ ਚੌਲ ਦਾ ਪ੍ਰਸ਼ਾਦ ਸ਼ਰਧਾ ਅਤੇ ਉਤਸ਼ਾਹ ਨਾਲ ਛਕਾਇਆ ਗਿਆ। ਸ਼ਰਧਾਲੂ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਮੰਦਿਰ ਵਿਖੇ ਦਰਸ਼ਨ ਕਰਨ ਪਹੁੰਚੇ। ਇਸ ਮੌਕੇ ਆਮ ਆਦਮੀ ਪਾਰਟੀ ਤੋਂ ਵਿਨੀਤ ਵਰਮਾ, ਪ੍ਰਭਜੋਤ ਕੌਰ ਮੌਜੂਦ ਸਨ।