Connect with us

Punjab

ਖੇਤਾਂ ‘ਚੋਂ ਬਰਾਮਦ ਹੋਇਆ ਹੈਰੋਇਨ ਦਾ ਪੈਕਟ

Published

on

PUNJAB : ਬੀਐਸਐਫ ਨੂੰ ਵੱਡੀ ਸਫ਼ਲਤਾ ਮਿਲੀ ਹੈ । ਤੁਹਾਨੂੰ ਦੱਸ ਦੇਈਏ ਕਿ ਖੇਤਾਂ ‘ਚ ਪਿਆ ਹੈਰੋਇਨ ਦਾ ਪੈਕਟ ਬਰਾਮਦ ਹੋਇਆ ਹੈ ।

ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ ਇਲਾਕੇ ਵਿੱਚ ਭਾਰਤ-ਪਾਕਿ ਸਰਹੱਦ ਦੀ ਚੌਂਤਰਾ ਚੌਕੀ ਨੇੜੇ ਪਿੰਡ ਵਜ਼ੀਰਪੁਰ ਅਫ਼ਗਾਨਾ ਵਿੱਚ ਪੌਪਲਰ ਦੇ ਦਰੱਖਤਾਂ ਦੇ ਖੇਤ ਵਿੱਚੋਂ ਹੈਰੋਇਨ ਦਾ ਇੱਕ ਪੈਕਟ ਬਰਾਮਦ ਕੀਤਾ ਗਿਆ ਹੈ।

ਖੇਤ ਮਾਲਕ ਮਲਕੀਤ ਸਿੰਘ ਪੁੱਤਰ ਹਰਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਖੇਤ ਵਿੱਚ ਸੈਰ ਕਰਨ ਗਿਆ ਤਾਂ ਉਸ ਨੇ ਉੱਥੇ ਇੱਕ ਸ਼ੱਕੀ ਪੀਲੇ ਰੰਗ ਦਾ ਪੈਕਟ ਦੇਖਿਆ। ਜਿਸ ਤੋਂ ਬਾਅਦ ਉਸਨੇ ਚੌਂਤਰਾ ਚੌਕੀ ‘ਤੇ ਤਾਇਨਾਤ ਬੀਐਸਐਫ ਦੀ 58 ਬਟਾਲੀਅਨ ਨੂੰ ਇਸ ਦੀ ਸੂਚਨਾ ਦਿੱਤੀ। ਬੀਐਸਐਫ ਨੇ ਮੌਕੇ ’ਤੇ ਪਹੁੰਚ ਕੇ ਬਾਰਡਰ ਪੋਸਟ 20/8 ਨੇੜੇ ਖੇਤ ਵਿੱਚ ਪਏ ਪੈਕਟ ਨੂੰ ਕਬਜ਼ੇ ਵਿੱਚ ਲੈ ਲਿਆ। ਚੂਹਿਆਂ ਨੇ ਪੈਕਟ ਦੇ ਇੱਕ ਪਾਸੇ ਨੂੰ ਕੁਚਲਿਆ ਹੋਇਆ ਸੀ ।

ਦੱਸਿਆ ਜਾ ਰਿਹਾ ਹੈ ਕਿ ਸਰਹੱਦੀ ਰੇਖਾ ਇੱਥੋਂ ਕਰੀਬ 1200 ਮੀਟਰ ਦੂਰ ਹੈ ਅਤੇ ਇਸ ਖੇਤਰ ਵਿੱਚ ਕਈ ਵਾਰ ਡਰੋਨ ਘੁਸਪੈਠ ਹੋ ਚੁੱਕੇ ਹਨ। ਇਸ ਸਬੰਧੀ ਦੋਰਾਗਲਾ ਥਾਣਾ ਇੰਚਾਰਜ ਦਵਿੰਦਰ ਕੁਮਾਰਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਬੀਤੀ 24 ਜੂਨ ਨੂੰ ਡਰੋਨ ਭਾਰਤ ਵੱਲ ਵਧਿਆ ਸੀ, ਜਿਸ ਪਾਸਿਓਂ ਇਹ ਹੈਰੋਇਨ ਦਾ ਪੈਕਟ ਸੁੱਟਿਆ ਗਿਆ ਸੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਸੇ ਦਿਨ ਤੋਂ ਹੀ ਪੁਲਿਸ ਨੇ ਬੀਐਸਐਫ ਨਾਲ ਮਿਲ ਕੇ ਪੂਰੀ ਚੌਕਸੀ ਨਾਲ ਸਰਹੱਦੀ ਖੇਤਰ ਵਿੱਚ ਸਰਚ ਆਪਰੇਸ਼ਨ ਚਲਾਇਆ ਸੀ। ਇਹ ਪੈਕੇਟ ਅੱਜ ਪੁਲਿਸ ਅਤੇ ਬੀਐਸਐਫ ਦੀ ਸਾਂਝੀ ਕਾਰਵਾਈ ਤੋਂ ਬਾਅਦ ਬਰਾਮਦ ਕੀਤਾ ਗਿਆ ਹੈ। ਪੁਲਸ ਨੇ ਇਸ ਨੂੰ ਕਬਜ਼ੇ ‘ਚ ਲੈ ਕੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।