India
ਚੈਂਪੀਅਨਸ ਟਰਾਫੀ ਖੇਡਣ Pakistan ਨਹੀਂ ਜਾਵੇਗੀ ਟੀਮ ਇੰਡੀਆ
INDIA CRICKET TEAM : ਭਾਰਤੀ ਟੀਮ ਅਗਲੇ ਸਾਲ ਹੋਣ ਵਾਲੇ ਚੈਂਪੀਅਨਸ ਟਰਾਫੀ ਕ੍ਰਿਕਟ ਟੂਰਨਾਮੈਂਟ ਲਈ ਪਾਕਿਸਤਾਨ ਨਹੀਂ ਜਾਵੇਗੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਹਾਲ ਹੀ ਵਿੱਚ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੂੰ ਇੱਕ ਪੱਤਰ ਭੇਜ ਕੇ ਆਪਣੇ ਫੈਸਲੇ ਪਿੱਛੇ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੱਤਾ ਹੈ। ਬੋਰਡ ਨੇ ਆਪਣੇ ਸਾਰੇ ਮੈਚ ਦੁਬਈ ‘ਚ ਖੇਡਣ ਦੀ ਇੱਛਾ ਪ੍ਰਗਟਾਈ ਹੈ।
ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਮਾਮਲੇ ਨਾਲ ਜੁੜੇ ਇੱਕ ਸੂਤਰ ਨੇ ਕਿਹਾ, ਇਹ ਸਾਡਾ ਫੈਸਲਾ ਹੈ। ਅਸੀਂ ਪੀਸੀਬੀ ਨੂੰ ਪੱਤਰ ਲਿਖ ਕੇ ਦੁਬਈ ਵਿੱਚ ਸਾਡੇ ਮੈਚ ਕਰਵਾਉਣ ਲਈ ਕਿਹਾ ਹੈ।
ਡਰਾਫਟ ਸ਼ਡਿਊਲ ਮੁਤਾਬਕ ਚੈਂਪੀਅਨਸ ਟਰਾਫੀ ਅਗਲੇ ਸਾਲ 19 ਫਰਵਰੀ ਤੋਂ 9 ਮਾਰਚ ਤੱਕ ਖੇਡੀ ਜਾਵੇਗੀ। ਇਸ ਈਵੈਂਟ ਦੇ ਮੈਚ ਕਰਾਚੀ, ਲਾਹੌਰ ਅਤੇ ਰਾਵਲਪਿੰਡੀ ਵਿੱਚ ਕਰਵਾਏ ਜਾ ਸਕਦੇ ਹਨ।
ਭਾਰਤੀ ਟੀਮ ਨੇ 2007-08 ਤੋਂ ਬਾਅਦ ਪਾਕਿਸਤਾਨ ਦਾ ਦੌਰਾ ਨਹੀਂ ਕੀਤਾ ਹੈ। 2008 ‘ਚ ਮੁੰਬਈ ‘ਤੇ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ‘ਚ ਕ੍ਰਿਕਟ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ। ਉਦੋਂ ਤੋਂ ਦੋਵੇਂ ਟੀਮਾਂ ਸਿਰਫ਼ ਆਈਸੀਸੀ ਅਤੇ ਏਸੀਸੀ ਟੂਰਨਾਮੈਂਟਾਂ ਵਿੱਚ ਹੀ ਖੇਡਦੀਆਂ ਹਨ। 2013 ਤੋਂ ਲੈ ਕੇ, ਦੋਵਾਂ ਟੀਮਾਂ ਨੇ ਨਿਰਪੱਖ ਸਥਾਨਾਂ ‘ਤੇ 13 ਵਨਡੇ ਅਤੇ 8 ਟੀ-20 ਮੈਚ ਖੇਡੇ ਹਨ।