Punjab
ਜ਼ਿਮਨੀ ਚੋਣਾਂ ਦੇ ਨਤੀਜਿਆਂ ਦਾ ਅੱਜ ਹੋਵੇਗਾ ਐਲਾਨ

BY POLLS ELECTION RESULTS : ਪੰਜਾਬ ਵਿੱਚ ਚਾਰ ਵਿਧਾਨ ਸਭਾ ਸੀਟਾ ‘ਤੇ ਹੋਈਆਂ ਜ਼ਿਮਨੀ ਚੋਣਾਂ ਲਈ 20 ਨਵੰਬਰ ਨੂੰ ਪਈਆ ਵੋਟਾਂ ਦਾ ਨਤੀਜਾ ਅੱਜ ਯਾਨੀ 23 ਨਵੰਬਰ ਨੂੰ ਆ ਜਾਵੇਗਾ।
ਇਹ ਜ਼ਿਮਨੀ ਚੋਣਾਂ ਪੰਜਾਬ ਦੇ ਚਾਰ ਸੀਟਾਂ ‘ਤੇ ਹੋਣਗੀਆਂ। ਇਹ ਚਾਰ ਸੀਟਾਂ ਗਿੱਦੜਬਾਹਾ, ਬਰਨਾਲਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਹੈ | ਚੋਣ ਲੜਨ ਵਾਲੇ 45 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ ਹੋਵੇਗਾ।
ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਸੀ |ਇਨ੍ਹਾਂ ਸੀਟਾਂ ‘ਤੇ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਦੇ ਉਮੀਦਵਾਰਾਂ ਦੀ ਸਾਖ ਦਾਅ ‘ਤੇ ਲੱਗੀ ਹੋਈ ਹੈ। ਹਾਲਾਂਕਿ ਅਕਾਲੀ ਦਲ ਇਸ ਵਾਰ ਮੈਦਾਨ ‘ਚ ਨਹੀਂ ਉਤਰਿਆ।
ਇਨ੍ਹਾਂ ਚਾਰਾਂ ਸੀਟਾਂ ‘ਤੇ ਉਮੀਦਵਾਰਾਂ ਦੀ ਕਿਸਮਤ ਈਵੀਐਮ ਵਿੱਚ ਬੰਦ ਹੋ ਗਈ ਹੈ। ਹੁਣ ਸਭ ਦੀਆਂ ਨਜ਼ਰਾਂ ਨਤੀਜਿਆਂ ਉਪਰ ਹਨ। ਅੱਜ ਪੰਜਾਬ ਜ਼ਿਮਨੀ ਚੋਣਾਂ ‘ਚ ਕੌਣ ਮਾਰੇਗਾ ਬਾਜੀ, ਇਸ ਬਾਰੇ ਅੱਜ ਨਤੀਜਾ ਆ ਜਾਵੇਗਾ।