Punjab
ਜ਼ਿਮਨੀ ਚੋਣਾਂ ਦੇ Result ਦਾ ਕੱਲ੍ਹ ਹੋਵੇਗਾ ਐਲਾਨ

ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਲਈ ਬੁੱਧਵਾਰ ਯਾਨੀ 20 ਨਵੰਬਰ ਨੂੰ ਵੋਟਿੰਗ ਹੋ ਚੁੱਕੀ ਹੈ। ਇਨ੍ਹਾਂ ਚਾਰਾਂ ਸੀਟਾਂ ‘ਤੇ ਉਮੀਦਵਾਰਾਂ ਦੀ ਕਿਸਮਤ ਈਵੀਐਮ ਵਿੱਚ ਬੰਦ ਹੋ ਗਈ ਹੈ। ਹੁਣ ਸਭ ਦੀਆਂ ਨਜ਼ਰਾਂ ਨਤੀਜਿਆਂ ਉਪਰ ਹਨ ਜੋ 23 ਨਵੰਬਰ ਨੂੰ ਆਉਣਗੇ। ਮਤਲਬ ਕੱਲ੍ਹ ਦੀ ਸਾਰਿਆਂ ਨੂੰ ਉਡੀਕ ਹੈ | ਇਸ ਤੋਂ ਪਹਿਲਾਂ ਸਿਆਸੀ ਮਾਹਿਰ ਵੋਟਿੰਗ ਪ੍ਰਤੀਸਤਤਾ ਤੇ ਰੁਝਾਨਾਂ ਨੂੰ ਵੇਖ ਕੇ ਅੰਦਾਜੇ ਲਾ ਰਹੇ ਹਨ। ਸੋਸ਼ਲ ਮੀਡੀਆ ਉਪਰ ਵੀ ਜਿੱਤ ਤੇ ਹਾਰ ਦੇ ਦਾਅਵਾ ਕੀਤੇ ਜਾ ਰਹੇ ਹਨ।
ਕਿਹੜੀ ਸੀਟ ‘ਤੇ ਕਿੰਨੀ ਹੋਈ ਵੋਟਿੰਗ ?
ਚਾਰਾਂ ਸੀਟਾਂ ਉਪਰ ਔਸਤਨ 63.91 ਫੀਸਦੀ ਵੋਟਿੰਗ ਹੋਈ ਪਰ ਸਭ ਤੋਂ ਹੌਟ ਸੀਟ ਗਿੱਦੜਬਾਹਾ ਵਿੱਚ ਤਾਂ ਰਿਕਾਰਡ ਹੀ ਟੁੱਟ ਗਏ। ਇੱਥੇ ਜਨਤਾ ਨੇ ਸਾਰੇ ਪੁਰਾਣੇ ਰਿਕਾਰਡ ਤੋੜਦੇ ਹੋਏ 81.90 ਫੀਸਦੀ ਵੋਟਿੰਗ ਕੀਤੀ। ਦੂਜੇ ਪਾਸੇ ਸਭ ਤੋਂ ਘੱਟ ਵੋਟਿੰਗ ਚੱਬੇਵਾਲ ਸੀਟ ‘ਤੇ ਦੇਖਣ ਨੂੰ ਮਿਲੀ, ਜਿੱਥੇ ਸਿਰਫ 53.43 ਫੀਸਦੀ ਵੋਟਿੰਗ ਹੀ ਹੋਈ। ਇਸ ਤੋਂ ਇਲਾਵਾ ਡੇਰਾ ਬਾਬਾ ਨਾਨਕ ਵਿੱਚ 64.1 ਫੀਸਦੀ ਤੇ ਬਰਨਾਲਾ ਵਿੱਚ 56.34 ਫੀਸਦੀ ਵੋਟਿੰਗ ਹੋਈ ਹੈ। ਇਸ ਲਈ ਵੋਟ ਪ੍ਰਤੀਸ਼ਤਤਾ ਨੂੰ ਅਧਾਰ ਬਣਾ ਕੇ ਕਈ ਅਰਥ ਕੱਢੇ ਜਾ ਰਹੇ ਹਨ। ਕੁਝ ਲੋਕ ਇਸ ਨੂੰ ਸੱਤਾ ਪ੍ਰਤੀ ਨਾਰਾਜ਼ਗੀ ਤੇ ਕੁਝ ਲੋਕ ਬਦਲਾਅ ਨਾਲ ਜੋੜ ਕੇ ਦੇਖ ਰਹੇ ਹਨ।