Connect with us

Uncategorized

ਟੈਨਿੰਗ ਨੂੰ ਹਟਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ।

Published

on

“ਗਰਮੀਆਂ ਆਈਆਂ, ਤੇ ਨਾਲ ਹੀ ਆ ਗਈ ਇੱਕ ਹੋਰ ਮੁਸੀਬਤ – ਚਿਹਰੇ ਤੇ ਸਰੀਰ ਦੀ ਟੈਨਿੰਗ! ਪਰ ਚਿੰਤਾ ਨਾ ਕਰੋ, ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਕੁਝ ਅਜਿਹੇ ਘਰੇਲੁ ਨੁਸਖੇ ਜੋ ਟੈਨਿੰਗ ਨੂੰ ਰੋਕਣ ਗੇ ਵੀ ਤੇ ਘਟਾਉਣ ਗੇ ਵੀ!”

 

1. ਟੈਨਿੰਗ ਹੁੰਦੀ ਕਿਵੇਂ ਹੈ?

“ਸੂਰਜ ਦੀ ਤੀਖੀ ਧੁੱਪ ਵਿਚ ਜ਼ਿਆਦਾ ਸਮਾਂ ਬਿਤਾਉਣ ਨਾਲ ਸਰੀਰ ਦੀ ਚਮੜੀ ‘ਤੇ ਮੇਲਾਨਿਨ ਵੱਧ ਜਾਂਦੀ ਹੈ, ਜਿਸ ਕਰਕੇ ਚਮੜੀ ਕਾਲੀ ਪੈਣ ਲੱਗ ਜਾਂਦੀ ਹੈ। ਇਸ ਨੂੰ ਕਹਿੰਦੇ ਹਨ ਟੈਨਿੰਗ।”

 

2.ਟੈਨਿੰਗ ਤੋਂ ਬਚਾਅ ਦੇ ਨੁਸਖੇ

“ਸਨਸਕ੍ਰੀਨ ਲਗਾਓ – ਘਰ ਤੋਂ ਨਿਕਲਣ ਤੋਂ ਪਹਿਲਾਂ spf 30 ਜਾਂ ਉਸ ਤੋਂ ਉੱਪਰ ਵਾਲਾ ਸਨਸਕ੍ਰੀਨ ਲਗਾਓ। ਸੂਰਜ ਦੀ ਤੀਖੀ ਰੋਸ਼ਨੀ ਤੋਂ ਬਚੋ – 11 ਵਜੇ ਤੋਂ 3 ਵਜੇ ਤੱਕ ਘਰ ਵਿੱਚ ਰਹੋ ਜਾਂ ਛਾਂ ਵਿਚ ਰੁਕੋ। ਮੂੰਹ ਟੱਕੋ, ਕੈਪ, ਚਸ਼ਮੇ ਅਤੇ ਹਲਕੇ ਰੰਗ ਦੇ ਕੱਪੜੇ ਪਾਓ।”

3.ਹੋ ਗਈ ਟੈਨਿੰਗ ਤਾਂ ਘਰੇਲੂ ਨੁਸਖੇ ਅਪਣਾਓ

ਤਾਂ ਇਨ੍ਹਾਂ ਘਰੇਲੂ ਨੁਸਖਿਆਂ ਨਾਲ ਘਟਾਓ “ਟਮਾਟਰ ਦਾ ਰਸ – ਚਿਹਰੇ ਤੇ ਲਗਾਓ, 15 ਮਿੰਟ ਰੱਖੋ ਤੇ ਧੋ ਲਵੋ। ਦਹੀ ਤੇ ਬੇਸਨ – ਦੋਵੇਂ ਨੂੰ ਮਿਲਾ ਕੇ ਪੇਸਟ ਬਣਾਓ, ਚਿਹਰੇ ਜਾਂ ਹੱਥਾਂ ‘ਤੇ ਲਗਾਓ। ਅਲੋਵੇਰਾ ਜੈਲ – ਰੋਜ਼ਾਨਾ ਰਾਤ ਨੂੰ ਲਗਾਓ, ਚਮੜੀ ਤਰੋਤਾਜ਼ਾ ਹੋ ਜਾਵੇਗੀ।

4.ਨਾਲ ਹੀ ਖਾਣ-ਪੀਣ ਦਾ ਵੀ ਰਖੋ ਧਿਆਨ।

“ਵਿਟਾਮਿਨ c ਵਾਲੀਆਂ ਚੀਜ਼ਾਂ – ਜਿਵੇਂ ਸੰਤਰਾ, ਆਂਬ – ਚਮੜੀ ਨੂੰ ਨਿੱਘਾ ਬਣਾਉਂਦੀਆਂ ਹਨ। ਜਲ ਪਾਨ – ਪਾਣੀ ਵੱਧ ਪੀਓ, ਤਾਂ ਕਿ ਚਮੜੀ ਹਾਈਡਰੇਟ ਰਹੇ।”

“ਟੈਨਿੰਗ ਆਮ ਗੱਲ ਹੈ, ਪਰ ਜੇ ਅਸੀਂ ਸਾਵਧਾਨ ਰਹੀਏ, ਤਾਂ ਇਹ ਨਾ ਹੋਵੇ ਜਾਂ ਘੱਟ ਹੋ ਸਕਦੀ ਏ….। ਤੇ ਹੌਲੀ-ਹੌਲੀ ਚਮੜੀ ਨੂੰ ਨਿਖਾਰ ਵਾਪਸ ਮਿਲ ਸਕਦਾ ਏ…..

ਇਹ ਸੀ ਅੱਜ ਦਾ ਸੁੰਦਰਤਾ ਸੰਦੇਸ਼ – ਆਪਣਾ ਧਿਆਨ ਰੱਖੋ, ਸੁੰਦਰ ਬਣੇ ਰਹੋ!”

Continue Reading