Connect with us

Punjab

ਡੇਰਾ ਬਾਬਾ ਨਾਨਕ ਤੋਂ ‘ਆਪ’ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਦੀ ਜਿੱਤ

Published

on

DERA BABA NANAK : ਪੰਜਾਬ ਜ਼ਿਮਨੀ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ | ਲਗਾਤਾਰ ਜਿੱਤ ਦੀ ਬਾਜ਼ੀ ਆਮ ਆਦਮੀ ਪਾਰਟੀ ਮਾਰ ਰਹੀ ਹੈ । ਤੁਹਾਨੂੰ ਦੱਸ ਦੇਈਏ ਕਿ ਪਹਿਲਾ ਚੱਬੇਵਾਲ ਤੋਂ ਇਸ਼ਾਂਕ ਚੱਬੇਵਾਲ ਨੂੰ 50278 ਵੋਟਾਂ ਮਿਲੀਆਂ ਅਤੇ ਜਿੱਤ ਹਾਸਲ ਕੀਤੀ ।

ਹੁਣ ਡੇਰਾ ਬਾਬਾ ਨਾਨਕ ਤੋਂ ਆਪ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਨੇ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੂੰ ਕੁੱਲ 44004 ਵੋਟਾਂ ਮਿਲੀਆਂ ਹਨ | ਉਨ੍ਹਾਂ ਨੇ ਕਾਂਗਰਸ ਪਾਰਟੀ ਤੋਂ ਉਮੀਦਵਾਰ ਜਤਿੰਦਰ ਕੌਰ ਰੰਧਾਵਾ ਅਤੇ ਭਾਜਪਾ ਤੋਂ ਰਵੀ ਕਰਨ ਸਿੰਘ ਕਾਹਲੋਂ ਨੂੰ ਹਰਾਇਆ ਹੈ।