Punjab
ਢਾਈ ਸਾਲ ਪਹਿਲਾ ਗਏ ਪੰਜਾਬੀ ਨੌਜਵਾਨ ਦੀ ਕੈਨੇਡਾ ‘ਚ ਮੌਤ
ਆਪਣੇ ਚੰਗੇ ਭਵਿੱਖ ਅਤੇ ਪਰਿਵਾਰ ਲਈ ਰੋਜੀ ਰੋਟੀ ਕਮਾਉਣ ਗਏ ਮੱਲਾਂ ਵਾਲਾ ਦੇ ਇੱਕ ਨੌਜਵਾਨ ਦੀ ਕੈਨੇਡਾ ਵਿੱਚ ਭੇਦ ਭਰੇ ਹਾਲਾਤਾਂ ਵਿੱਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ ।
ਜਵਾਨ ਦੀ ਮੌਤ ਦੀ ਸੂਚਨਾ ਮਿਲਦਿਆਂ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ । ਮ੍ਰਿਤਕ ਦੇ ਬਾਪ ਬਲਵਿੰਦਰ ਸਿੰਘ ਵਾਸੀ ਬਸਤੀ ਚਾਹਲ ਦਾਖਲੀ ਮੱਲਾਂ ਵਾਲਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੁੱਤਰ ਓੰਕਾਰ ਦੀਪ ਸਿੰਘ ਉਮਰ 23 ਸਾਲ ਨੂੰ ਅੱਜ ਤੋਂ ਢਾਈ ਸਾਲ ਪਹਿਲਾਂ ਆਪਣੇ ਚੰਗੇ ਭਵਿੱਖ ਲਈ ਪੜ੍ਹਾਈ ਕਰਨ ਲਈ ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿੱਚ ਭੇਜਿਆ ਸੀ ਜਿਸ ਦੀ ਹੁਣ ਲਗਭਗ ਪੜ੍ਹਾਈ ਖਤਮ ਹੋ ਚੁੱਕੀ ਸੀ।
1 ਸਤੰਬਰ ਦੀ ਰਾਤ ਨੂੰ ਸਾਡੀ ਉਸ ਨਾਲ ਆਖਰੀ ਵਾਰ ਗੱਲਬਾਤ ਹੋਈ ਉਸ ਤੋਂ ਬਾਅਦ ਉਸਦਾ ਮੋਬਾਇਲ ਫੋਨ ਬੰਦ ਆ ਰਿਹਾ ਸੀ ਜਿਸ ਬਾਰੇ ਅਸੀਂ ਆਪਣੇ ਕੈਨੇਡਾ ਰਹਿੰਦੇ ਰਿਸ਼ਤੇਦਾਰਾਂ ਨੂੰ ਦੱਸਿਆ ਕਿ ਓਂਕਾਰ ਦੀਪ ਸਿੰਘ ਦਾ ਫੋਨ ਸਵਿਚ ਆਫ ਆ ਰਿਹਾ ਤਾਂ ਉਹਨਾਂ ਨੇ ਸਾਨੂੰ ਦੱਸਿਆ ਕਿ ਉਸਦਾ ਫੋਨ ਨਹੀਂ ਲੱਗ ਰਿਹਾ ਅਤੇ ਉਸ ਦੀ ਗੁੰਮਸ਼ੁਦਾ ਦੀ ਰਿਪੋਰਟ ਕੈਨੇਡਾ ਪੁਲਿਸ ਨੂੰ ਲਿਖਾ ਦਿੱਤੀ ਗਈ ਹੈ।
9 ਸਤੰਬਰ ਨੂੰ ਕਨੇਡਾ ਰਹਿੰਦੇ ਰਿਸ਼ਤੇਦਾਰਾਂ ਨੂੰ ਕੈਨੇਡਾ ਪੁਲਿਸ ਨੇ ਫੋਨ ਕੀਤਾ ਹੈ ਕਿ ਓਂਕਾਰ ਦੀਪ ਸਿੰਘ ਦੀ ਲਾਸ਼ ਦਰਿਆ ਕਿਨਾਰੇ ਗਲੀ ਸੜੀ ਪਈ ਹੋਈ ਹੈ ਜਿਸ ਦੀ ਅਸੀਂ ਮੌਕੇ ਤੇ ਜਾ ਕੇ ਪਛਾਣ ਕਰ ਲਈ ਅਤੇ ਕੈਨੇਡਾ ਪੁਲਿਸ ਨੇ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਆਪਣੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।