Uncategorized
ਤਰਨਤਾਰਨ ਵਿੱਚ ਬਜ਼ੁਰਗ ਜੋੜੇ ਦਾ ਘਰ ਵਿੱਚ ਬੇਰਹਿਮੀ ਨਾਲ ਕਤਲ

ਆਏ ਦਿਨ ਹੀ ਕਤਲ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਅਜਿਹੀ ਹੀ ਘਟਨਾ ਸਾਹਮਣੇ ਆਈ ਹੈ ਤਰਨਤਾਰਨ ਦੇ ਪਿੰਡ ਚੰਬਾ ਖ਼ੁਰਦ ਦੀ ਜਿੱਥੇ ਪਤੀ-ਪਤਨੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਜਾਂਦਾ ਹੈ। ਮਰਨ ਵਾਲਿਆਂ ਦੀ ਪਹਿਚਾਣ 60 ਸਾਲਾ ਹਰਭਜਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਪਰਮਜੀਤ ਕੌਰ ਵੱਜੋ ਹੋਈ ਹੈ। ਮ੍ਰਿਤਕ ਜੋੜੇ ਦਾ ਲੜਕਾ ਵਿਦੇਸ਼ ਗਿਆ ਹੋਣ ਕਾਰਨ ਘਰ ਵਿੱਚ ਇੱਕਲੇ ਰਹਿ ਰਹੇ ਸਨ। ਉਕਤ ਘਟਨਾ ਨੂੰ ਅਣਪਛਾਤਿਆਂ ਵੱਲੋਂ ਬੀਤੀ ਰਾਤ ਅੰਜਾਮ ਦਿੱਤਾ ਗਿਆ। ਪਿੰਡ ਚੰਬਾ ਖ਼ੁਰਦ ਦੇ ਸਰਪੰਚ ਜਸਬੀਰ ਸਿੰਘ ਨੇ ਦੱਸਿਆ ਕਿ ਘਟਣਾ ਬਾਰੇ ਉਨ੍ਹਾਂ ਨੂੰ ਸਵੇਰੇ ਉਦੋਂ ਪਤਾ ਚੱਲਿਆ ਜਦ ਮ੍ਰਿਤਕ ਜੋੜੇ ਦੇ ਘਰ ਨੇੜਲੇ ਘਰ ਦਾ ਵਿਅਕਤੀ ਦੁੱਧ ਲੈਣ ਆਇਆ ਅਤੇ ਜਦ ਮ੍ਰਿਤਕ ਜੋੜੇ ਵੱਲੋਂ ਦਰਵਾਜ਼ਾ ਨਾ ਖੋਲਿਆ ਗਿਆ ਤਾਂ ਊਕਤ ਵਿਅਕਤੀ ਨੇ ਉਸ ਨੂੰ ਸੂਚਿਤ ਕੀਤਾ ਗਿਆ ਜਦ ਉਹ ਮ੍ਰਿਤਕ ਜੋੜੇ ਦੇ ਘਰ ਕੁਝ ਵਿਅਕਤੀ ਲੈ ਕੇ ਪਹੁੰਚੇ ਤਾਂ ਇੱਕ ਵਿਅਕਤੀ ਨੂੰ ਦੀਵਾਰ ਰਾਹੀਂ ਅੰਦਰ ਭੇਜਿਆ ਗਿਆ ਤਾਂ ਪਤਾ ਚੱਲਿਆ ਕਿ ਦੋਵਾਂ ਪਤੀ ਪਤਨੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਹੋ ਚੁੱਕਾ ਹੈ ਜਿਸ ਤੋਂ ਬਾਅਦ ਉਨ੍ਹਾਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਸਰਪੰਚ ਨੇ ਦੱਸਿਆ ਕਿ ਇਹ ਕਤਲ ਲੁੱਟ ਦੀ ਨੀਅਤ ਨਾਲ ਨਹੀਂ ਹੋਇਆ ਲਗਦਾ ਹੈ ਕਿਉਂਕਿ ਘਰੋ ਕੋਈ ਵੀ ਸਮਾਨ ਗਾਇਬ ਨਹੀਂ ਹੋਇਆ ਹੈ। ਉਧਰ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਮੁਖੀ ਇੰਸਪੈਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਬੇਟੀ ਦੇ ਬਿਆਨਾਂ ‘ਤੇ ਪੁਲਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਬਾਕੀ ਪੁਲਿਸ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ।