Punjab
ਦਿਲਜੀਤ ਦੋਸਾਂਝ ਦਾ AP dhillon ਨੂੰ ਮੋੜਵਾਂ ਜਵਾਬ

ਪੰਜਾਬੀ ਇੰਡਸਟਰੀ ‘ਚ ਨਵੀਂ Controversy ਸ਼ੁਰੂ ਹੋ ਗਈ ਹੈ। ਜੀ, ਹਾਂ ਇਹ Controversy ਦਿਲਜੀਤ ਅਤੇ ਏ.ਪੀ ਢਿੱਲੋਂ ਵਿਚਾਲੇ ਹੋਈ ਹੈ । ਇਹ ਵਿਵਾਦ ਬਲੋਕ ਅਤੇ UNBLOCK ਕਾਰਨ ਹੋਇਆ ਹੈ । ਦੋਵਾਂ ਕਲਾਕਾਰਾਂ ਨੇ ਆਪਣਾ-ਆਪਣਾ ਸਪੱਸ਼ਟੀਕਰਨ ਸੋਸ਼ਲ ਮੀਡੀਆ ‘ਤੇ ਸਟੋਰੀਆਂ ਵਿੱਚ ਦਿੱਤਾ ਹੈ ।
ਗਾਇਕ ਏਪੀ ਢਿੱਲੋਂ ਨੇ ਦਿਲਜੀਤ ਦੋਸਾਂਝ ਨਾਲ ਨੂੰ ਲੈ ਕੇ ਸਟੇਜ ”ਤੇ ਵੱਡੀ ਗੱਲ ਕਹਿ ਦਿੱਤੀ । ਗਾਇਕ ਨੇ ਚੰਡੀਗੜ ਵਿਖੇ ਆਪਣੇ ਸਮਾਰੋਹ ਦੌਰਾਨ ਦਾਅਵਾ ਕੀਤਾ ਕਿ ਦਿਲਜੀਤ ਨੇ ਜਨਤਕ ਤੌਰ ‘ਤੇ ਉਸ ਦਾ ਸਮਰਥਨ ਕੀਤਾ ਹੈ ਪਰ ਅਸਲ ਵਿੱਚ, ਉਸ ਨੇ ਮੈਨੂੰ ਬਲੌਕ ਕੀਤਾ ਹੋਇਆ ਹੈ।
ਦਿਲਜੀਤ ਨੇ ਸਾਂਝਾ ਕੀਤਾ SCREENSHOT
ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਢਿੱਲੋਂ ਦੇ ਅਕਾਊਂਟ ਦੇ ਸਕਰੀਨ ਸ਼ਾਟ ਨਾਲ ਜਵਾਬ ਦਿੱਤਾ ਅਤੇ ਸਪੱਸ਼ਟ ਕੀਤਾ ਕਿ ਉਸ ਨੇ ਉਸ ਨੂੰ ਬਲੌਕ ਨਹੀਂ ਕੀਤ। ਢਿੱਲੋਂ ਨੇ ਹੁਣ ਸਾਹਮਣੇ ਆਈ ਸਥਿਤੀ ਬਾਰੇ ਇੱਕ ਗੁਪਤ ਨੋਟ ਸਾਂਝਾ ਕੀਤਾ ਹੈ।
ਆਪਣੀਆਂ ਇੰਸਟਾਗ੍ਰਾਮ ਸਟੋਰੀਜ਼ ਨੂੰ ਲੈ ਕੇ, ਢਿੱਲੋਂ ਨੇ ਮੰਨਿਆ ਕਿ ਉਸ ਦਾ ਝਗੜਾ ਜਨਤਕ ਮੰਚ ‘ਤੇ ਲਿਆਉਣ ਦਾ ਕੋਈ ਇਰਾਦਾ ਨਹੀਂ ਸੀ। ਉਹ ਜਾਣਦਾ ਸੀ ਕਿ ਉਸ ਨੂੰ ਇਸ ਦੇ ਲਈ ਨਫ਼ਰਤ ਮਿਲੇਗੀ ਪਰ ਉਸ ਨੇ ਸਟੇਜ ‘ਤੇ ਅੱਗੇ ਵਧਣ ਦਾ ਫੈਸਲਾ ਕੀਤਾ।
AP ਢਿੱਲੋਂ ਨੇ ਸਾਂਝਾ ਕੀਤਾ SCREENSHOT
ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ ‘ਤੇ ਸ਼ੇਅਰ ਕੀਤਾ, “ਇਹ ਜਾਣਦੇ ਹੋਏ ਕਿ ਹਰ ਕੋਈ ਮੈਨੂੰ ਨਫ਼ਰਤ ਕਰੇਗਾ, ਮੇਰਾ ਝਗੜਾ ਜਨਤਕ ਮੰਚ ‘ਤੇ ਲਿਆਉਣ ਦਾ ਕੋਈ ਇਰਾਦਾ ਨਹੀਂ ਸੀ ਪਰ ਘੱਟੋ ਘੱਟ ਸਾਨੂੰ ਪਤਾ ਹੈ ਕਿ ਅਸਲ ਕੀ ਹੈ ਅਤੇ ਕੀ ਨਹੀਂ। ਇਸ ਨਾਲ ਉਸ ਨੇ ਦਿਲਜੀਤ ਦੀ ਅਕਾਊਂਟ ਦੀ ਸਕਰੀਨ ਰਿਕਾਇੰਗ ਵੀ ਸਾਂਝੀ ਕੀਤੀ।