National
ਦਿੱਲੀ ‘ਚ ਪੈ ਰਹੀ ਸੰਘਣੀ ਧੁੰਦ, ਇਹ ਗੱਲਾਂ ਦਾ ਰੱਖੋ ਧਿਆਨ
DELHI WEATHER : ਦਿੱਲੀ ‘ਚ ਸ਼ੁੱਕਰਵਾਰ ਸਵੇਰੇ ਸੰਘਣੀ ਧੁੰਦ ਛਾਈ ਹੋਈ ਹੈ, ਜਦਕਿ ਸ਼ਹਿਰ ‘ਚ ਸੀਤ ਲਹਿਰ ਜਾਰੀ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ ਸ਼ੁੱਕਰਵਾਰ ਸਵੇਰੇ 5.30 ਵਜੇ ਦਿੱਲੀ ‘ਚ 9.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਰਾਸ਼ਟਰੀ ਰਾਜਧਾਨੀ ਵਿੱਚ ਹਵਾ ਦੀ ਗੁਣਵੱਤਾ ‘ਖ਼ਰਾਬ’ ਤੋਂ ‘ਬਹੁਤ ਖ਼ਰਾਬ’ ਹੋ ਗਈ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ, ਅੱਜ ਸਵੇਰੇ 6 ਵਜੇ ਦਿੱਲੀ ਵਿੱਚ AQI 348 ਦਰਜ ਕੀਤਾ ਗਿਆ।
ਇੱਕ ਪਾਸੇ ਜਿੱਥੇ ਦਿੱਲੀ-ਐਨਸੀਆਰ ਵਿੱਚ ਠੰਢ ਵਧ ਰਹੀ ਹੈ, ਉੱਥੇ ਹੀ ਦੂਜੇ ਪਾਸੇ ਅੱਜ ਦਿੱਲੀ-ਐਨਸੀਆਰ ਵਿੱਚ ਸੰਘਣੀ ਧੁੰਦ ਦਾ ਅਸਰ ਦੇਖਣ ਨੂੰ ਮਿਲਿਆ। ਦਿੱਲੀ-ਐੱਨਸੀਆਰ ਦੀਆਂ ਸੜਕਾਂ ‘ਤੇ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਕਾਫੀ ਘੱਟ ਗਈ ਹੈ। ਇਸ ਕਾਰਨ ਸੜਕਾਂ ‘ਤੇ ਵਾਹਨ ਰੇਂਗਦੇ ਨਜ਼ਰ ਆ ਰਹੇ ਹਨ, ਇਸ ਦੌਰਾਨ ਤਾਪਮਾਨ ਡਿੱਗਣ ਨਾਲ ਸ਼ਹਿਰ ਦੇ ਬੇਘਰੇ ਲੋਕ ਰੈਣ ਬਸੇਰਿਆਂ ‘ਤੇ ਨਿਰਭਰ ਹੋ ਰਹੇ ਹਨ। ਦਿੱਲੀ ਅਰਬਨ ਸ਼ੈਲਟਰ ਇੰਪਰੂਵਮੈਂਟ ਬੋਰਡ (ਡੀਯੂਐਸਆਈਬੀ) ਨੇ ਬੇਘਰ ਲੋਕਾਂ ਨੂੰ ਪਨਾਹ ਦੇਣ ਲਈ 235 ਪੈਗੋਡਾ ਟੈਂਟ ਵੀ ਸਥਾਪਿਤ ਕੀਤੇ ਹਨ।
ਧੁੰਦ ਵਿੱਚ ਇਨ੍ਹਾਂ ਚੀਜ਼ਾਂ ਦਾ ਰੱਖੋ ਧਿਆਨ…
ਹੌਲੀ ਗੱਡੀ ਚਲਾਓ
ਕੋਹਰੇ ‘ਚ ਵਿਜ਼ਿਬਿਲਟੀ ਘੱਟ ਹੋਣ ਕਾਰਨ ਹਾਦਸੇ ਹੁੰਦੇ ਹਨ। ਅਜਿਹੇ ‘ਚ ਗੱਡੀ ਹੌਲੀ ਚਲਾਉਣੀ ਚਾਹੀਦੀ ਹੈ। ਗੱਡੀ ਚਾਹੇ ਫੋਰ ਜਾਂ ਟੂ ਵੀਲ੍ਹਰ ਹੋਵੇ।
ਸਮੇਂ ਤੋਂ ਪਹਿਲਾਂ ਘਰੋਂ ਨਿਕਲੋ
ਅਕਸਰ ਲੋਕ ਸਵੇਰੇ ਗੱਡੀ ਰਫ਼ਤਾਰ ਨਾਲ ਚਲਾਉਂਦੇ ਹਨ ਤਾਂ ਕਿ ਸਮੇਂ ਉੱਤੇ ਦਫ਼ਤਰ ਪਹੁੰਚਿਆ ਜਾ ਸਕੇ। ਅਜਿਹੇ ਵਿੱਚ ਰਾਹ ‘ਚ ਧੁੰਦ ਹੋਣ ਕਾਰਨ ਥੋੜ੍ਹਾ ਵਕਤ ਵੀ ਲੱਗ ਸਕਦਾ ਹੈ ਤਾਂ ਕਿ ਤੁਹਾਨੂੰ ਦੇਰੀ ਨਾ ਹੋਵੇ ਤੇ ਤੁਸੀਂ ਸਮੇਂ ਸਿਰ ਆਪਣੇ ਦਫ਼ਤਰ ਜਾਂ ਜਿੱਥੇ ਜਾ ਰਹੇ ਹੋ ਉਥੇ ਪਹੁੰਚ ਸਕੋ।
ਲੋਅ ਬੀਮ ਲਾਈਟ, ਹੈੱਡ ਲੈਂਪ ਤੇ ਫੋਗ ਲੈਂਪ ਦੀ ਵਰਤੋਂ ਕਰੋ
ਡਰਾਈਵਿੰਗ ਦੌਰਾਨ ਹਾਈ ਬੀਮ ਲਾਈਟ ਤੇ ਫੋਗ ਲੈਂਪਸ ਦਾ ਇਸਤੇਮਾਲ ਕਰਨ ਤੋਂ ਬਚੋ। ਇਸ ਨਾਲ ਦੂਸਰਿਆਂ ਨੂੰ ਪ੍ਰੇਸ਼ਾਨੀ ਹੋ ਸਕਦੀ ਹੈ।
ਕੁਝ ਦੇਰ ਰੁਕੋ
ਜੇਕਰ ਡਰਾਈਵਿੰਗ ਸਮੇਂ ਕੁਝ ਨਾ ਦਿੱਸੇ ਤਾਂ ਗੱਡੀ ਨੂੰ ਸਹੀ ਜਗ੍ਹਾ ਪਾਰਕ ਕਰਕੇ ਮੌਸਮ ਸਾਫ਼ ਹੋਣ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ। ਗੱਡੀ ਖੜ੍ਹੀ ਕਰਨ ਮਗਰੋਂ ਪਾਰਕਿੰਗ ਲਾਈਟ ਔਨ ਕਰਨਾ ਨਾ ਭੁੱਲੋ।
ਗੱਡੀ ਚਲਾਉਂਦੇ ਸਮੇਂ ਦੂਰੀ ਬਣਾਓ
ਗੱਡੀ ਚਲਾਉਂਦੇ ਸਮੇਂ ਵਾਹਨਾਂ ਨੂੰ ਸਹੀ ਦੂਰੀ ਉੱਤੇ ਰੱਖੋ। ਇਸ ਨਾਲ ਸਮੇਂ ਰਹਿੰਦੇ ਤੁਸੀਂ ਫ਼ੈਸਲਾ ਲੈ ਸਕੋਗੇ। ਕੋਹਰੇ ਸਮੇਂ ਡਿਸਟੈਂਸ ਥੋੜ੍ਹਾ ਜ਼ਿਆਦਾ ਮੈਂਟੇਨ ਕਰੋ। ਇਸ ਨਾਲ ਤੁਸੀਂ ਗੱਡੀ ਨੂੰ ਜ਼ਿਆਦਾ ਨੁਕਸਾਨ ਤੋਂ ਵੀ ਬਚਾ ਸਕੋਗੇ ਤੇ ਕਿਸੇ ਅਣਹੋਣੀ ਨੂੰ ਵੀ ਟਾਲ ਸਕੋਗੇ।