Connect with us

Punjab

ਦਿੱਲੀ ਤੋਂ ਪਰਤੇ ਬੱਸੀ ਪਠਾਣ ਦੇ 2 ਲੋਕ ਦੀ ਰਿਪੋਰਟ ਕੋਰੋਨਾ ਪਾਜ਼ਿਟਿਵ

Published

on

ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਵੀ ਕੋਰੋਨਾ ਵਾਇਰਸ ਦੇ 2 ਪਾਜ਼ਿਟਿਵ ਕੇਸ ਸਾਹਮਣੇ ਆਏ ਹਨ। ਦੋਨਾਂ ਵਿਅਕਤੀ ਤਬਲਿਗੀ ਜਮਾਤ ਨਾਲ ਸਬੰਧਤ ਹਨ। ਜਿਸ ਦੀ ਜਾਣਕਾਰੀ ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਐਨ ਕੇ ਅਗਰਵਾਲ ਨੇ ਦਿੱਤੀ ਤੇ ਉਹਨਾਂ ਦੱਸਿਆ ਕਿ 11 ਵਿਅਕਤੀਆਂ ਚੋਂ 2 ਔਰਤਾਂ ਕਰੋਨਾ ਪਾਜ਼ਿਟਿਵ ਹਨ। ਜਿਸ ਤੋਂ ਬਾਅਦ ਤਿੰਨ ਪਿੰਡਾਂ ਨੂੰ ਸੀਲ ਕਰ ਦਿੱਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫਤਹਿਗੜ੍ਹ ਸਾਹਿਬ ਦੇ ਸਿਵਲ ਸਰਜਨ ਐਨ ਕੇ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਦਿੱਲੀ  ਦੇ ਹਜਰਤ ਨਿਜਾਮੁੱਦੀਨ ਤੋਂ ਆਏ ਤਬਲਿਗੀ ਜਮਾਤ ਦੇ 32 ਲੋਕ ਜ਼ਿਲ੍ਹੇ ਵਿੱਚ ਸਾਹਮਣੇ ਆਏ ਸਨ। ਜਿਨ੍ਹਾਂ ਵਿੱਚ 11 ਵਿਅਕਤੀ ਬਲਾਕ ਖਮਾਣੋਂ ਦੇ ਵੀ ਸਨ। ਜਿਨ੍ਹਾਂ ਵਿਚੋਂ ਇਹ ਦੋ ਵਿਅਕਤੀ ਪਾਜ਼ਿਟਿਵ ਪਾਏ ਗਏ ਹਨ। ਜਿਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਬਨੂੜ  ਦੇ ਗਿਆਨ ਸਾਗਰ ਹਸਪਤਾਲ ਵਿੱਚ ਆਇਸੋਲੇਸ਼ਨ ਵਿੱਚ ਰੱਖਿਆ ਗਿਆ ਹੈ। ਇਹ ਦੋਨੋਂ ਜਮਾਤ ਲਗਾਕੇ ਆਏ ਹਨ। ਉਹਨਾਂ ਦੱਸਿਆ ਕਿ ਇਹ ਦੋਨੋਂ ਫਤਹਿਗੜ੍ਹ ਸਾਹਿਬ ਦੇ ਸਾਹਨੀਪੁਰ ਵਿੱਚ ਵੀ ਰੁਕੇ ਸਨ। ਉਸਤੋਂ ਬਾਅਦ ਉਹ ਹਲਕਾ ਬੱਸੀ ਪਠਾਣਾ ਦੇ ਪਿੰਡ ਉਚਾ ਪਿੰਡ ਸੰਗੋਲ ਅਤੇ ਫੇਰ ਮਨੈਲਾ ਵਿੱਚ ਰਹਿ ਰਹੇ ਸਨ।