India
ਨਵੰਬਰ ਮਹੀਨੇ ਦੀ ਪਹਿਲੀ ਤਰੀਕ ਨੂੰ ਕਮਰਸ਼ੀਅਲ ਸਿਲੰਡਰ 62 ਰੁਪਏ ਹੋਇਆ ਮਹਿੰਗਾ

ਐਲਪੀਜੀ ਦੀ ਕੀਮਤ ਤੇਲ ਮਾਰਕੀਟਿੰਗ ਕੰਪਨੀਆਂ ਨੇ 1 ਨਵੰਬਰ ਨੂੰ ਵਪਾਰਕ ਸਿਲੰਡਰਾਂ ਅਤੇ ਘਰੇਲੂ ਸਿਲੰਡਰਾਂ ਦੀਆਂ ਕੀਮਤਾਂ ਬਦਲ ਦਿੱਤੀਆਂ ਹਨ । ਇਸ ਵਾਰ ਵੀ ਕਮਰਸ਼ੀਅਲ ਸਿਲੰਡਰ ਦੇ ਭਾਅ ਵਧੇ ਹਨ ਜਦਕਿ ਘਰੇਲੂ ਸਿਲੰਡਰ ਸਥਿਰ ਰਹੇ ਹਨ।
ਨਵੰਬਰ ਦਾ ਮਹੀਨਾ ਸ਼ੁਰੂ ਹੁੰਦੇ ਹੀ ਆਮ ਲੋਕਾਂ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ, ਐਲਪੀਜੀ ਸਿਲੰਡਰ ਦੀ ਕੀਮਤ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਅਪਡੇਟ ਕੀਤੀ ਜਾਂਦੀ ਹੈ। ਅੱਜ ਵੀ ਇਨ੍ਹਾਂ ਦੀਆਂ ਕੀਮਤਾਂ 1 ਨਵੰਬਰ 2024 ਨੂੰ ਅੱਪਡੇਟ ਕੀਤੀਆਂ ਗਈਆਂ ਸਨ। ਨਵੀਂ ਰੇਟ ਮੁਤਾਬਕ ਕਮਰਸ਼ੀਅਲ ਸਿਲੰਡਰ ਦੀ ਕੀਮਤ ‘ਚ 62 ਰੁਪਏ ਦਾ ਵਾਧਾ ਹੋਇਆ ਹੈ। ਇਸ ਦਾ ਮਤਲਬ ਹੈ ਕਿ ਵਪਾਰਕ ਐੱਲ.ਪੀ.ਜੀ. ਸਿਲੰਡਰ ਦੀ ਕੀਮਤ ਦਾ ਅਸਰ ਆਮ ਲੋਕਾਂ ‘ਤੇ ਵੀ ਪੈ ਸਕਦਾ ਹੈ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਘਰੇਲੂ ਸਿਲੰਡਰ ਦੀਆਂ ਕੀਮਤਾਂ ਸਥਿਰ ਰਹੀਆਂ ਹਨ। ਇਸ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।
ਦਿੱਲੀ ਵਿੱਚ ਵਪਾਰਕ ਸਿਲੰਡਰ ਦੀ ਕੀਮਤ 1802 ਰੁਪਏ ਹੋ ਗਈ ਹੈ। ਅਕਤੂਬਰ ‘ਚ ਇਸ ਦੀ ਕੀਮਤ 1740 ਰੁਪਏ ਸੀ।
ਕੋਲਕਾਤਾ ‘ਚ 19 ਕਿਲੋ ਸਿਲੰਡਰ ਦੀ ਕੀਮਤ 1850.50 ਰੁਪਏ ਤੋਂ ਵਧ ਕੇ 1911.50 ਰੁਪਏ ਹੋ ਗਈ ਹੈ।
ਕਮਰਸ਼ੀਅਲ ਸਿਲੰਡਰ ਮੁੰਬਈ ‘ਚ 1754 ਰੁਪਏ ‘ਚ ਮਿਲੇਗਾ। ਜਦਕਿ ਪਿਛਲੇ ਮਹੀਨੇ ਇਸ ਦੀ ਕੀਮਤ 1692.50 ਰੁਪਏ ਸੀ। ਚੇਨਈ ‘ਚ 19 ਕਿਲੋ ਦੇ ਐਲਪੀਜੀ ਸਿਲੰਡਰ ਦੀ ਕੀਮਤ 1903 ਰੁਪਏ ਤੋਂ ਵਧ ਕੇ 1964 ਰੁਪਏ ਹੋ ਗਈ ਹੈ।
ਘਰੇਲੂ ਸਿਲੰਡਰ ਦੀਆਂ ਕੀਮਤਾਂ ‘ਚ ਨਹੀਂ ਹੋਇਆ ਕੋਈ ਬਦਲਾਅ…
ਤੇਲ ਮਾਰਕੀਟਿੰਗ ਕੰਪਨੀਆਂ ਨੇ ਇਸ ਮਹੀਨੇ ਵੀ ਘਰੇਲੂ ਸਿਲੰਡਰ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਕੀਤਾ ਹੈ। ਇਹਨਾਂ ਦੀਆਂ ਕੀਮਤਾਂ ਆਖਰੀ ਵਾਰ ਅਗਸਤ 2023 ਵਿੱਚ ਬਦਲੀਆਂ ਗਈਆਂ ਸਨ। ਉਦੋਂ ਤੋਂ ਸਾਰੇ ਸ਼ਹਿਰਾਂ ਵਿੱਚ ਇਨ੍ਹਾਂ ਦੀਆਂ ਕੀਮਤਾਂ ਸਥਿਰ ਹਨ।