Uncategorized
ਪਦਮ ਸ਼੍ਰੀ ਪੁਰਸਕਾਰ ਜੇਤੂ ਮਸ਼ਹੂਰ ਜੈਵਿਕ ਕਿਸਾਨ ਕਮਲਾ ਪੁਜਾਰੀ ਦਾ ਹੋਇਆ ਦਿਹਾਂਤ

74 ਸਾਲਾਂ ਦੇ ਪਦਮ ਸ਼੍ਰੀ ਐਵਾਰਡੀ ਅਤੇ ਮਸ਼ਹੂਰ ਜੈਵਿਕ ਕਿਸਾਨ ਕਮਲਾ ਪੁਜਾਰੀ ਦਾ ਦਿਹਾਂਤ ਹੋ ਗਿਆ। ਮਸ਼ਹੂਰ ਜੈਵਿਕ ਕਿਸਾਨ ਕਮਲਾ ਪੁਜਾਰੀ ਦਾ ਗੁਰਦਿਆਂ ਸਬੰਧੀ ਬਿਮਾਰੀ ਕਾਰਨ ਦਿਹਾਂਤ ਹੋਇਆ ਹੈ। ਉਨ੍ਹਾਂ ਦਾ ਕਟਕ ਦੇ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ ਅਤੇ ਇਲਾਜ ਦੌਰਾਨ ਹੀ ਉਨ੍ਹਾਂ ਦੀ ਮੌਤ ਹੋ ਗਈ ਹੈ।
ਦੋ ਦਿਨ ਪਹਿਲਾ ਸ਼ੁਰੂ ਹੋਇਆ ਸੀ ਇਲਾਜ
ਕਮਲਾ ਕੁਮਾਰੀ ਆਪਣੇ ਪਿੱਛੇ ਦੋ ਪੁੱਤਰ ਅਤੇ ਦੋ ਧੀਆਂ ਛੱਡ ਗਏ ਹਨ। ਕਮਲਾ ਪੁਜਾਰੀ ਨੂੰ ਦੋ ਦਿਨ ਪਹਿਲਾਂ ਇਲਾਜ ਸੰਬੰਧੀ ਕਟਕ ਦੇ ਐੱਸਸੀਬੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਨੇ ਸ਼ਨੀਵਾਰ ਸਵੇਰੇ ਆਖਰੀ ਸਾਹ ਲਿਆ। 4 ਮੈਂਬਰੀ ਮੈਡੀਕਲ ਟੀਮ ਵੱਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਸੀ। ਪਰ ਉਨ੍ਹਾਂ ਦੀ ਹਾਲਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਜੈਪੁਰ ਜ਼ਿਲ੍ਹਾ ਹਸਪਤਾਲ ਤੋਂ ਕਟਕ, ਓਡੀਸ਼ਾ ਲਿਜਾਇਆ ਗਿਆ, ਜਿਥੇ ਉਨ੍ਹਾਂ ਦੀ ਮੌਤ ਹੋ ਗਈ ਹੈ ।
2019 ‘ਚ ਜਿੱਤਿਆ ਸੀ ਐਵਾਰਡ
ਕੋਰਾਪੁਟ ਜ਼ਿਲੇ ਦੇ ਬੈਪਰੀਗੁਡਾ ਬਲਾਕ ਦੇ ਪਾਤਰਾਪੁਟ ਪਿੰਡ ਵਿੱਚ ਜਨਮੀ, ਕਮਲਾ ਪੁਜਾਰੀ ਜੈਵਿਕ ਖੇਤੀ ਦੀ ਮੋਹਰੀ ਸੀ ਅਤੇ ਚੌਲਾਂ ਦੀਆਂ 100 ਕਿਸਮਾਂ ਦੀ ਕਾਸ਼ਤ ਕਰਦੇ ਸੀ। ਕਮਲਾ ਪੁਜਾਰੀ ਐਮਐਸ ਸਵਾਮੀਨਾਥਨ ਰਿਸਰਚ ਫਾਊਂਡੇਸ਼ਨ ਨਾਲ ਜੁੜੇ ਹੋਏ ਸੀ। ਕਮਲਾ ਪੁਜਾਰੀ ਨੂੰ 2019 ਵਿੱਚ ਤਤਕਾਲੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਸੀ। ਉਹ 2018 ਵਿੱਚ ਰਾਜ ਯੋਜਨਾ ਬੋਰਡ ਦੀ ਮੈਂਬਰ ਸੀ ਅਤੇ ਉਸਨੂੰ 2004 ਵਿੱਚ ਓਡੀਸ਼ਾ ਸਰਕਾਰ ਦੁਆਰਾ ਸਰਵੋਤਮ ਕਿਸਾਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੇ 2002 ਵਿੱਚ ਜੋਹਾਨਸਬਰਗ, ਦੱਖਣੀ ਅਫਰੀਕਾ ਵਿੱਚ ‘ਇਕਵੇਟਰ ਇਨੀਸ਼ੀਏਟਿਵ ਐਵਾਰਡ’ ਵੀ ਜਿੱਤਿਆ।
PM MODI ਨੇ ਕੀਤਾ ਦੁੱਖ ਪ੍ਰਗਟ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਦਮਸ਼੍ਰੀ ਪੁਰਸਕਾਰ ਜੇਤੂ ਅਤੇ ਪ੍ਰਸਿੱਧ ਜੈਵਿਕ ਕਿਸਾਨ ਕਮਲਾ ਪੁਜਾਰੀ ਨੂੰ ਸ਼ਰਧਾਂਜਲੀ ਭੇਟ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਕਮਲਾ ਪੁਜਾਰੀ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਕਿਹਾ ਜੈਵ ਵਿਭਿੰਨਤਾ ਦੀ ਰੱਖਿਆ ਲਈ ਉਨ੍ਹਾਂ ਦਾ ਕੰਮ ਆਉਣ ਵਾਲੇ ਸਾਲਾਂ ਤੱਕ ਯਾਦ ਰੱਖਿਆ ਜਾਵੇਗਾ। ਉਹ ਕਬਾਇਲੀ ਭਾਈਚਾਰਿਆਂ ਦੇ ਸਸ਼ਕਤੀਕਰਨ ਵਿੱਚ ਵੀ ਇੱਕ ਬੀਕਨ ਸੀ।
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕੀਤਾ ਦੁੱਖ ਪ੍ਰਗਟ
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵੀ ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਉੜੀਸਾ ਦੀ ਪ੍ਰਸਿੱਧ ਸਮਾਜ ਸੇਵਿਕਾ ਅਤੇ ਕਿਸਾਨ ਕਮਲਾ ਪੁਜਾਰੀ ਦੇ ਦੇਹਾਂਤ ਦੀ ਖਬਰ ਸੁਣ ਕੇ ਦੁਖੀ ਹਾਂ। ਕਮਲਾ ਪੁਜਾਰੀ ਨੂੰ ਵੱਖ-ਵੱਖ ਕਿਸਮਾਂ ਦੇ ਚੌਲਾਂ ਅਤੇ ਹੋਰ ਫਸਲਾਂ ਦੇ ਦੁਰਲੱਭ ਅਤੇ ਲੁਪਤ ਹੋਣ ਵਾਲੇ ਬੀਜਾਂ ਦੀ ਸੰਭਾਲ ਪ੍ਰਤੀ ਸ਼ਾਨਦਾਰ ਕੋਸ਼ਿਸ਼ਾਂ ਲਈ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਕਿਸਾਨਾਂ ਖਾਸ ਕਰਕੇ ਮਹਿਲਾ ਕਿਸਾਨਾਂ ਵਿੱਚ ਜੈਵਿਕ ਖੇਤੀ ਨੂੰ ਉਤਸ਼ਾਹਿਤ ਕੀਤਾ। ਜੈਵਿਕ ਖੇਤੀ ਅਤੇ ਵਾਤਾਵਰਣ ਦੀ ਸੁਰੱਖਿਆ ਲਈ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।