Connect with us

Punjab

ਪੁਲਿਸ ਨੇ ਫੜ੍ਹੀ ਮਾਂ-ਧੀ ਦੀ ਜੋੜੀ.. ਮਿਲਕੇ ਕਰਦੀਆਂ ਸਨ ਸ਼ਰਮਨਾਕ ਧੰਦਾ

Published

on

NAKODAR : ਨਸ਼ਾ ਤਸਕਰਾਂ ਖ਼ਿਲਾਫ਼ ਨਕੋਦਰ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ।  ਤੁਹਾਨੂੰ ਦੱਸ ਦੇਈਏ ਕਿ ਨਸ਼ਾ ਵੇਚਣ ਜਾਂ ਖਰੀਦਣ ਕੋਈ ਨੌਜਵਾਨ ਵਿਅਕਤੀ ਨਹੀਂ ਸਗੋਂ ਮਾਂ -ਧੀ ਹਨ । ਮੁਲਜ਼ਮ ਔਰਤ ‘ਤੇ ਪਹਿਲਾ ਹੀ 1 ਮਾਮਲੇ ਦਰਜ ਹਨ ।  ਮਾਂ -ਧੀ ਨੇ ਨਾਲ ਉਨ੍ਹਾਂ ਦਾ ਡਰਾਈਵਰ ਵੀ ਗ੍ਰਿਫ਼ਤਾਰ ਕੀਤਾ ਹੈ।  ਮੁਲਜ਼ਮਾਂ ਕੋਲੋਂ 1 ਲੱਖ ਰੁਪਏ ਡਰੱਗ ਮਨੀ ਵੀ ਬਰਾਮਦ ਹੋਈ ਹੈ ਇਹ ਤਿੰਨੋਂ ਮੁਲਜ਼ਮ ਪੁਲਿਸ ਦੀ ਰਿਮਾਂਡ ‘ਚ ਹਨ।

ਪੁਲਿਸ ਨੇ ਦਿੱਤੀ ਜਾਣਕਾਰੀ….

ਨਕੋਦਰ ਸਦਰ ਥਾਣਾ ਮੁਖੀ ਬਲਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਸ਼ੰਕਰ ਦੀ ਰਹਿਣ ਵਾਲੀ ਰਾਣੋ ਪਤਨੀ ਦਰਸ਼ਨ ਸਿੰਘ ਅਤੇ ਉਸ ਦੀ ਪੁੱਤਰੀ ਬਲਜਿੰਦਰ ਕੌਰ ਅਤੇ ਡਰਾਈਵਰ ਸੁਖਦੇਵ ਪੁੱਤਰ ਮਹਿੰਦਰ ਨੂੰ ਨਸ਼ਾ ਤਸਕਰੀ ਕਰਨ ਦੇ ਆਰੋਪ ਵਿਚ ਕਾਬੂ ਕੀਤਾ ਗਿਆ ਹੈ ।  ਜਿਨ੍ਹਾਂ ਕੋਲੋਂ ਡਰੱਗ ਮਨੀ ਇੱਕ ਲੱਖ 12 ਹਜ਼ਾਰ ਅੱਠ ਸੌ ਰੁਪਏ ਅਤੇ ਸੋਨੇ ਚਾਂਦੀ ਦੇ ਗਹਿਣੇ ਅਤੇ ਜਿਸ ਗਡੀ ਵਿਚ ਇਹ ਨਸ਼ਿਆਂ ਦਾ ਕਾਰੋਬਾਰ ਕਰਦੇ ਸਨ ਉਸ ਨੂੰ ਜ਼ਬਤ ਕੀਤਾ ਗਿਆ ਹੈ । ਇਸ ਮੋਕੇ ਬਲਜਿੰਦਰ ਸਿੰਘ ਸਦਰ ਥਾਣਾ ਮੁਖੀ ਨੇ ਦੱਸਿਆ ਕਿ ਰਾਣੋ ਪਤਨੀ ਦਰਸ਼ਨ ਦੇ ਖਿਲਾਫ ਨਸ਼ਾ ਵੇਚਣ ਦੇ 17 ਮੁਕਦਮੇ ਪਹਿਲਾਂ ਹੀ ਦਰਜ ਹਨ ਅਲੱਗ ਅਲੱਗ ਥਾਣੀਆ ਵਿੱਚ ਅਤੇ ਹੁਣ ਇਹਨਾਂ ਆਰੋਪੀਆ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।