Punjab
ਪੁਲਿਸ ਵੱਲੋਂ ਆਪਣੀ ਪਤਨੀ ਹੁੰਦੇ ਹੋਏ ਵੀ ਦੂਜੀ ਕੁੜੀ ਦਾ ਬਣ ਬੈਠਾ ਆਸ਼ਿਕ਼

ਤਰਨ ਤਾਰਨ, 18 ਮਾਰਚ:ਤਰਨਤਾਰਨ ਵਿੱਚ ਮੁੜ ਖਾਕੀ ਹੋਈ ਦਾਗਦਾਰ । ਦੱਸ ਦਈਏ ਕਿ ਤਰਨ ਤਾਰਨ ਦੇ ਪੁਲਿਸ ਸ਼ਟੇਸ਼ਨ ਨੋਸ਼ਹਿਰਾ ਪੰਨੂਆਂ ਵਿੱਚ ਤੈਨਾਤ ਬਤੋਰ ਚੋਕੀ ਇੰਚਾਰਜ ਸਹਾਇਕ ਥਾਣੇਦਾਰ ਹਰਭਾਲ ਸਿੰਘ ,ਹਰਭਾਲ ਸਿੰਘ ਜੋ ਕਿ ਸ਼ਾਦੀਸ਼ੁਦਾ ਹੈ ਉਸਦਾ ਇੱਕ ਪੰਜ ਸਾਲ ਬੱਚਾ ਵੀ ਹੈ ਉਸਦਾ ਦਿੱਲ ਆਪਣੇ ਹੀ ਵਿਭਾਗ ਦੀ ਇੱਕ ਮਹਿਲਾ ਕਾਂਸਟੇਬਲ ਤੇ ਆ ਗਿਆਂ ‘ਤੇ ਉਸਨੇ ਆਪਣੀ ਮਜਨੂੰ ਤਬੀਅਤ ਦੇ ਚੱਲਦਿਆਂ ਉੱਕਤ ਮਹਿਲਾ ਕਾਂਸਟੇਬਲ ਨੂੰ ਵਿਆਹ ਕਰਵਾਉਣ ਲਈ ਮਜਬੂਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਦੋ ਮਹਿਲਾਂ ਕਾਂਸਟੇਬਲ ਅਤੇ ਉਸਦੇ ਪਰਿਵਾਰਕ ਮੈਬਰਾਂ ਨੇ ਉੱਕਤ ਵਰਦੀਧਾਰੀ ਥਾਣੇਦਾਰ ਨੂੰ ਵਿਆਹ ਤੋ ਨਾਂਹ ਕਰ ਦਿੱਤੀ ਤਾਂ ਉਸ ਵੱਲੋ ਲਗਾਤਰ ਉੱਕਤ ਪਰਿਵਾਰ ਅਤੇ ਕਾਂਸਟੇਬਲ ਨੂੰ ਤੰਗ ਪ੍ਰੇਸ਼ਾਨ ਕਰਨਾਂ ਸ਼ੁਰੂੂ ਕਰ ਦਿੱਤਾ।

ਪਰਿਵਾਰਕ ਮੈਬਰਾਂ ਨੇ ਦੱਸਿਆਂ ਕਿ ਉਹਨਾਂ ਨੇ ਲੜਕੀ ਦੇ ਵਿਆਹ ਲਈ ਦੋ ਵਾਰ ਰਿਸ਼ਤਾਂ ਵੀ ਕੀਤਾ ਸੀ ਲੇਕਿਨ ਥਾਣੇਦਾਰ ਹਰਭਾਲ ਸਿੰਘ ਨੇ ਉਥੋ ਵੀ ਰਿਸ਼ਤਾ ਤੁੜਵਾ ਦਿੱਤਾ ਗਿਆ ਸੀ ਜਦੋ ਉਸ ਨੂੰ ਫਿਰ ਪਤਾ ਲੱਗਾ ਕਿ 25 ਮਾਰਚ ਨੂੰ ਲੜਕੀ ਦਾ ਵਿਆਹ ਲੁ ਹੈ ਤਾਂ ਉਸ ਰਾਤ ਦੇ ਸਮੇ ਘਰ ਵਿੱਚ ਦਾਂਖਲ ਹੋ ਗਿਆ ਤੇ ਗੁੰਡਾਗਰਦੀ ਕਰਦਿਆਂ ਉਹਨਾਂ ਨਾਲ ਮਾਰਕੁੱਟ ਕੀਤੀ ਗਈ ਅਤੇ ਜਾਨੋਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਜਿਸ ਤੇ ਉਹਨਾਂ ਵੱਲੋ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ ਪੀੜਤ ਕਾਂਸਟੇਬਲ ਦੇ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ।

ਉੱਧਰ ਜਦੋ ਇਸ ਸਬੰਧ ਵਿੱਚ ਤਰਨ ਤਾਰਨ ਪੁਲਿਸ ਦੇ ਡੀ ਐਸ ਪੀ ਡੀ ਹਰੀਸ਼ ਬਹਿਲ ਨਾਲ ਗੱਲ ਕੀਤੀ ਗਈ ਤਾਂ ਉਹਂਨਾਂ ਨੇ ਦੱਬੀ ਜੁਬਾਨ ਵਿੱਚ ਕੀ ਕਿਹਾ ਤੁਸੀ ਖੁੱਦ ਹੀ ਸੁਣ ਲੈਵੋ।