Connect with us

Sports

ਪੈਰਿਸ ਓਲੰਪਿਕ ਤੋਂ ਪਹਿਲਾਂ ਫ਼ਰਾਂਸ ਦੇ ਰੇਲਵੇ ਨੈੱਟਵਰਕ ‘ਤੇ ਹਮਲਾ

Published

on

ਫਰਾਂਸ ਵਿਚ ਓਲੰਪਿਕ ਖੇਡਾਂ ਦੇ ਉਦਘਾਟਨ ਸਮਾਰੋਹ ਤੋਂ ਲਗਭਗ 10 ਘੰਟੇ ਪਹਿਲਾਂ ਸ਼ੁੱਕਰਵਾਰ ਨੂੰ ਪੈਰਿਸ ਵਿਚ ਰੇਲ ਨੈੱਟਵਰਕ ‘ਤੇ ਹਮਲਾ ਕੀਤਾ ਗਿਆ ਸੀ। ਪੈਰਿਸ ਦੇ ਸਮੇਂ ਮੁਤਾਬਕ ਸਵੇਰੇ 5:15 ਵਜੇ, ਕਈ ਰੇਲਵੇ ਲਾਈਨਾਂ ‘ਤੇ ਭੰਨਤੋੜ ਅਤੇ ਅੱਗਜ਼ਨੀ ਦੀਆਂ ਖਬਰਾਂ ਸਾਹਮਣੇ ਆਈਆਂ ਹਨ।

ਰੇਲਵੇ ਲਾਈਨਾਂ ‘ਤੇ ਹਮਲਾ ਕਿਸ ਨੇ ਕੀਤਾ ਅਤੇ ਕਿਉਂ ਕੀਤਾ, ਇਸ ਬਾਰੇ ਅਜੇ ਤੱਕ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪੈਰਿਸ ਓਲੰਪਿਕ ਲਈ ਭਾਰਤ ਦੇ 117 ਖਿਡਾਰੀ ਫਰਾਂਸ ਗਏ ਹਨ।

ਪੈਰਿਸ ਓਲੰਪਿਕ ਤੋਂ ਪਹਿਲਾਂ ਫਰਾਂਸ ਦੇ ਰੇਲਵੇ ਨੈੱਟਵਰਕ ‘ਤੇ ਹਮਲਾ ਹੋਇਆ ਹੈ । ਇਸ ਕਾਰਨ ਪੈਰਿਸ ਵਿੱਚ ਓਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।

ਫਰਾਂਸ ਦੀ ਰਾਸ਼ਟਰੀ ਰੇਲ ਕੰਪਨੀ SNCF ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹਾਈ-ਸਪੀਡ ਲਾਈਨਾਂ ‘ਤੇ ਕਈ ਸ਼ੱਕੀ ਗਤੀਵਿਧੀਆਂ ਹੋਈਆਂ ਹਨ। ਇਸ ਕਾਰਨ ਹਾਈ ਰਿਸਕ ਓਲੰਪਿਕ ਖੇਡਾਂ ਦੇ ਉਦਘਾਟਨੀ ਸਮਾਰੋਹ ਵਾਲੇ ਦਿਨ ਰੇਲ ਆਵਾਜਾਈ ਵਿੱਚ ਵਿਘਨ ਪਿਆ।

ਰੇਲ ਪਟੜੀਆਂ ਨੂੰ ਭਾਰੀ ਨੁਕਸਾਨ ਪਹੁੰਚਿਆ

ਅਧਿਕਾਰੀਆਂ ਨੇ ਦੱਸਿਆ ਕਿ ਰੇਲ ਪਟੜੀਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਪਟੜੀਆਂ ‘ਤੇ ਅੱਗਜ਼ਨੀ ਕੀਤੀ ਗਈ ਹੈ। ਇਨ੍ਹਾਂ ਘਟਨਾਵਾਂ ਕਾਰਨ ਰੇਲਵੇ ਲਾਈਨਾਂ ਦੀ ਮੁਰੰਮਤ ਦੇ ਕੰਮ ਵਿੱਚ ਇੱਕ ਹਫ਼ਤਾ ਲੱਗ ਸਕਦਾ ਹੈ। ਅਧਿਕਾਰੀਆਂ ਨੇ ਅੱਗੇ ਕਿਹਾ ਕਿ ਇਸ ਨਾਲ ਰੇਲ ਆਵਾਜਾਈ ‘ਤੇ ਬਹੁਤ ਗੰਭੀਰ ਨਤੀਜੇ ਹੋਣਗੇ।

ਫਰਾਂਸ ਦੇ ਪੱਛਮ, ਉੱਤਰ ਅਤੇ ਪੂਰਬ ਵਿੱਚ ਰੇਲਵੇ ਲਾਈਨਾਂ ਪ੍ਰਭਾਵਿਤ ਹੋਈਆਂ

SNCF ਨੇ ਘੋਸ਼ਣਾ ਕੀਤੀ ਕਿ ਫਰਾਂਸ ਦੇ ਪੱਛਮ, ਉੱਤਰ ਅਤੇ ਪੂਰਬ ਵਿੱਚ ਰੇਲ ਲਾਈਨਾਂ ਪ੍ਰਭਾਵਿਤ ਹੋਈਆਂ ਹਨ। ਫਰਾਂਸ ਦੇ ਅਧਿਕਾਰੀਆਂ ਨੇ ਇਨ੍ਹਾਂ ਘਟਨਾਵਾਂ ਦੀ ਨਿੰਦਾ ਕੀਤੀ, ਜੋ ਪੈਰਿਸ ਓਲੰਪਿਕ ਦੇ ਉਦਘਾਟਨੀ ਸਮਾਰੋਹ ਤੋਂ ਕੁਝ ਘੰਟੇ ਪਹਿਲਾਂ ਵਾਪਰੀਆਂ। ਐਸਐਨਸੀਐਫ ਦੇ ਮੁੱਖ ਕਾਰਜਕਾਰੀ ਜੀਨ-ਪੀਅਰੇ ਫੇਰਾਂਡੋ ਨੇ ਕਿਹਾ ਕਿ ਇਸ ਘਟਨਾ ਨੇ ਫਰਾਂਸ ਵਿੱਚ 800,000 ਯਾਤਰੀਆਂ ਨੂੰ ਪ੍ਰਭਾਵਿਤ ਕੀਤਾ।